The Summer News
×
Tuesday, 14 May 2024

ਹੁਣ ਛੋਟੇ ਵੀਡੀਓ ਬਣਾ ਕੇ ਤੁਸੀਂ ਕਮਾ ਸਕਦੇ ਹੋ ਵੱਡਾ ਮੁਨਾਫ਼ਾ, ਜਾਣੋ ਇਸ ਨਵੇਂ ਫੀਚਰ ਬਾਰੇ...

ਚੰਡੀਗੜ੍ਹ : ਸੋਸ਼ਲ ਮੀਡੀਆ ਇੱਕ ਅਜਿਹੀ ਪਲੇਟਫਾਰਮ ਹੈ ,ਜਿੱਥੇ ਸਾਨੂੰ ਹਰ ਇੱਕ ਚੀਜ਼ ਦਾ ਹਲ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਅਸੀਂ ਇਸ 'ਤੇ ਕੁੱਝ ਵੀ ਸਰਚ ਕਰ ਸਕਦੇ ਹਾਂ। ਅੱਜ ਦੇ ਵਕਤ 'ਚ ਇਹ ਸਾਡੇ ਰੋਜ਼ਾਨਾ ਜੀਵਨ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਹੁਤ ਸਾਰੇ ਅਜਿਹੇ apps ਹਨ ,ਜੋ ਸਾਡੇ ਰੋਜ਼ਗਾਰ ਦੇ ਸਾਧਨ ਬਣਦੇ ਹਨ।
youtube ਹੁਣ ਸ਼ਾਰਟਸ(shorts) ਬਣਾਉਣ ਵਾਲਿਆਂ ਨੂੰ ਵੀ ਕਮਾਈ ਕਰਨ ਦੀ ਤਿਆਰੀ ਕਰ ਰਿਹਾ ਹੈ। YouTube ਲਗਾਤਾਰ ਆਪਣੇ ਪਲੇਟਫਾਰਮ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਿਹਾ ਹੈ, ਤਾਂ ਜੋ ਇਹ Content producers ਨੂੰ ਵੀ ਮੌਕਾ ਦੇ ਸਕੇ।


ਜਾਣੋ ਕੀ ਹੈ youtube ਦੀ ਨਵੀਂ ਵਿਸ਼ੇਸ਼ਤਾ :


ਅੱਜ ਦੇ ਵਕਤ 'ਚ, ਛੋਟੇ ਵੀਡੀਓਜ਼ ਦੇ ਦਰਸ਼ਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ, YouTube ਨੇ ਆਪਣੇ ਪਲੇਟਫਾਰਮ ਲਈ YouTube Shorts ਨਾਮ ਦਾ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਦਸ ਦੇਈਏ ਕਿ ਜੋ ਸੋਸ਼ਲ ਮੀਡੀਆ ਯੂਜ਼ਰਸ ਹਨ ਉਹ ਹੋਰ ਵੀਡੀਓਜ਼ ਦੇ ਮੁਕਾਬਲੇ ਸ਼ਾਰਟਸ ਨੂੰ ਦੇਖਣ ਅਤੇ ਬਣਾਉਣ 'ਚ ਜ਼ਿਆਦਾ ਸਮਾਂ ਬਿਤਾ ਰਹੇ ਹਨ। youtube ਵੀ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਅਤੇ ਇਸ ਤੋਂ ਆਮਦਨ ਲੈਣ ਦੇ ਨਾਲ-ਨਾਲ ਦਰਸ਼ਕਾਂ ਨੂੰ ਪੈਸੇ ਕਮਾਉਣ ਦਾ ਮੌਕਾ ਦੇ ਰਿਹਾ ਹੈ।


ਜਾਣੋ ਕਿਸ ਤਰ੍ਹਾਂ ਕਮਾ ਸਕਦੇ ਹੋ ਆਮਦਨੀ :


ਦਸ ਦਿੰਦੇ ਹਾਂ ਕਿ ਯੂਟਿਊਬ ਨੇ ਦਰਸ਼ਕਾਂ ਦੀ ਆਮਦਨ ਵਧਾਉਣ ਲਈ ਇੱਕ ਹੋਰ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ। ਜਿਸ 'ਚ ਯੂ-ਟਿਊਬ 'ਤੇ ਅਪਲੋਡ ਕੀਤੇ ਗਏ ਛੋਟੇ-ਛੋਟੇ ਵੀਡੀਓਜ਼ ਵਿੱਚ ਇਸ਼ਤਿਹਾਰ ਦੇਖੇ ਜਾਣਗੇ ਅਤੇ ਇਨ੍ਹਾਂ ਇਸ਼ਤਿਹਾਰਾਂ ਦਾ 45% ਹਿੱਸਾ Content creators ਨੂੰ ਦਿੱਤਾ ਜਾਵੇਗਾ, ਅਤੇ ਇਸ ਦੇ ਨਵੇਂ ਫੀਚਰ ਦੇ ਨਾਲ ਸਾਰੇ ਵੀਡੀਓ ਪਲੇਟਫਾਰਮਾਂ ਲਈ ਇੱਕ ਸਖ਼ਤ ਮੁਕਾਬਲਾ ਹੋਵੇਗਾ ਵੀ ਹੋ ਸਕਦਾ ਹੈ।


 (ਮਨਪ੍ਰੀਤ ਰਾਓ )

Story You May Like