ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਦੇਸ਼ ਦੀ ਮਹਾਨ ਦੌੜਾਕ ਪੀਟੀ ਊਸ਼ਾ ਦਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਬਣਨਾ ਤੈਅ
ਚੰਡੀਗੜ੍ਹ : ਦੇਸ਼ ਦੀ ਮਹਾਨ ਦੌੜਾਕ ਪੀਟੀ ਊਸ਼ਾ ਦਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਇਸ ਦੌਰਾਨ ਹੀ ਦਸ ਦਈਏ ਕਿ ਆਈਓਏ ਦੀ 10 ਦਸੰਬਰ ਨੂੰ ਹੋ ਰਹੀ ਚੋਣ ਲਈ ਊਸ਼ਾ ਇਕਲੌਤੀ ਉਮੀਦਵਾਰ ਹੈ। ਪੀਟੀ ਊਸ਼ਾ ਆਈਓਏ ਦੀ ਪਹਿਲੀ ਮਹਿਲਾ ਪ੍ਰਧਾਨ ਹੋਵੇਗੀ। ਪੀਟੀ ਊਸ਼ਾ ਕਈ ਏਸ਼ਿਆਈ ਖੇਡਾਂ ਵਿਚ ਸੋਨ ਤਗਮੇ ਜਿੱਤ ਚੁੱਕੀ ਹੈ। 58 ਸਾਲਾਂ ਦੀ ਪੀਟੀ ਊਸ਼ਾ ਨੇ 1984 ਦੀਆਂ ਓਲੰਪਿਕ ਖੇਡਾਂ ਵਿਚ 400 ਮੀਟਰ ਅੜਿੱਕਾ ਦੌੜ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ।