The Summer News
×
Saturday, 18 May 2024

ਮਾਨਸਾ ਦੇ ਪਿੰਡਾਂ ਵਿੱਚ ਆਮ ਆਦਮੀ ਕਲੀਨਿਕਾਂ ਦਾ ਵਿਰੋਧ ਜਾਰੀ, ਲੋਕਾਂ ਨੇ ਉਤਾਰੇ ਆਮ ਆਦਮੀ ਕਲੀਨਿਕਾਂ ਬੋਰਡ

ਮਾਨਸਾ, 1 ਫਰਵਰੀ : ਪੰਜਾਬ ਸਰਕਾਰ ਵੱਲੋ ਪਿੰਡਾਂ ਵਿੱਚ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾ ਦਾ ਵਿਰੋਧ ਜਾਰੀ ਹੈ ਬੇਸ਼ੱਕ ਪਹਿਲਾਂ ਚੱਲ ਰਹੇ ਪੀਐਚਸੀ ਕੇਂਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਸਰਕਾਰ ਨੇ ਸਪਸ਼ਟੀਕਰਨ ਕਰ ਦਿੱਤਾ ਹੈ ਪਰ ਫਿਰ ਵੀ ਕਲੀਨਿਕਾ ਦਾ ਵਿਰੋਧ ਹੋ ਰਿਹਾ ਹੈ ਮਾਨਸਾ ਦੇ ਪਿੰਡ ਉਭਾ ਬੁਰਜ ਢਿਲਵਾਂ ਵਿਖੇ ਵੀ ਸਥਾਨਕ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਬੋਰਡ ਉਤਾਰਕੇ ਪੀਐਚਸੀ ਦਾ ਬੋਰਡ ਦੁਬਾਰਾ ਲਗਾ ਦਿੱਤਾ ਹੈ।


ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋ 27 ਜਨਵਰੀ ਨੂੰ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਉਦਘਾਟਨ ਕੀਤਾ ਗਿਆ ਇਸ ਦੌਰਾਨ ਮਾਨਸਾ ਜਿਲ੍ਹੇ ਦੇ ਪਿੰਡ ਹਮੀਰਗੜ ਢੈਪਈ ਵਿੱਚ ਵਿਰੋਧ ਹੋਇਆ ਪਿੰਡ ਫਫੜੇ ਭਾਈਕੇ ਵਿਖੇ ਵੀ ਵਿਰੋਧ ਹੋਇਆ ਤੇ ਹੁਣ ਮਾਨਸਾ ਦੇ ਪਿੰਡ ਉਭਾ, ਬੁਰਜ ਢਿਲਵਾਂ ਵਿੱਚ ਵਿਰੋਧ ਜਾਰੀ ਹੈ ਤੇ ਪ੍ਰਦਰਸ਼ਨਕਾਰੀਆ ਨੇ ਆਮ ਆਦਮੀ ਕਲੀਨਿਕ ਦਾ ਬੋਰਡ ਊਤਾਰਕੇ ਪੀਐਚਸੀ ਦਾ ਦੁਬਾਰਾ ਬੋਰਡ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੀਐਚਸੀ ਵਿੱਚ ਵਧੀਆ ਸਿਹਤ ਸੇਵਾਵਾਂ ਚੱਲ ਰਹੀਆ ਹਨ ਤੇ ਡਿਲਵਰੀਆ ਵੀ ਹੁੰਦੀਆ ਹਨ ਉਨ੍ਹਾ ਕਿਹਾ ਕਿ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਕਲੀਨਿਕ ਖੋਲ੍ਹਣ ਦੇ ਲਈ ਪਿੰਡ ਵਿੱਚ ਹੋਰ ਜਗ੍ਹਾ ਦੇਣ ਦੇ ਲਈ ਤਿਆਰ ਹਨ ਪਰ ਪੀਐਚਸੀ ਨੂੰ ਇਸੇ ਤਰ੍ਹਾਂ ਚੱਲਣ ਦਿਉ ਇਸ ਵਿੱਚ ਆਮ ਆਦਮੀ ਕਲੀਨਿਕ ਨਹੀਂ ਖੁੱਲ੍ਹਣ ਦੇਵਾਗੇ ਕਿਉਂਕਿ ਸਰਕਾਰ ਸਾਡੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਕਰਨ ਚਾਹੁੰਦਾ ਹੈ ਉਨ੍ਹਾਂ ਕਿਹਾ ਕਿ ਦੋਨੋਂ ਪਿੰਡਾਂ ਦਾ ਧਰਨਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਸਰਕਾਰ ਇਹ ਸਪੱਸ਼ਟ ਨਹੀਂ ਕਰਦੀ ਕਿ ਇਸ ਜਗ੍ਹਾ ਤੇ ਆਮ ਆਦਮੀ ਕਲੀਨਿਕ ਨਹੀਂ ਖੁੱਲ੍ਹੇਗਾ।

Story You May Like