The Summer News
×
Wednesday, 15 May 2024

ਅੱਜ ਦੇ ਦਿਨ ਹੋਇਆ ਸੀ ਪੁਲਵਾਮਾ ਹਮਲਾ, ਜਾਣੋ ਕਿਸ ਪ੍ਰਕਾਰ ਲਿਆ ਸੀ ਭਾਰਤ ਨੇ 40 ਜਵਾਨਾਂ ਦੀ ਸ਼ਹਾਦਤ ਦਾ ਬਦਲਾ

ਚੰਡੀਗੜ੍ਹ : ਦੱਸ ਦੇਈਏ ਕਿ ਅੱਜ ਤੋਂ ਚਾਰ ਸਾਲ ਪਹਿਲਾਂ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਇਹ ਹਮਲਾ ਭਾਰਤ 'ਚ ਹੋਏ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਸੀ। ਜਿਸ ਵਿੱਚ ਭਾਰਤ ਦੇ 40 ਜਵਾਨ ਸ਼ਹੀਦ ਹੋਏ ਸਨ। ਜਿਸ ਕਾਰਨ ਕਈ ਮਾਂ-ਬਾਪ ਨੇ ਆਪਣੇ ਪੁੱਤਰ, ਭੈਣਾਂ ਨੇ ਆਪਣੇ ਭਾਈ ਅਤੇ ਪਤਨੀਆਂ ਨੇ ਆਪਣੇ ਪਤੀ ਗੁਆ ਲਏ ਸੀ।


ਮੀਡੀਆ ਸੂਤਰਾਂ ਮੁਤਾਬਕ ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਜਿਸ ਤਰ੍ਹਾਂ ਦਾ ਸਬਕ ਸਿਖਾਇਆ ਹੈ, ਉਹ ਕਿਸੇ ਹੋਰ ਨੇ ਨਹੀਂ ਸਿਖਾਇਆ ਹੋਵੇਗਾ। ਜਾਣਕਾਰੀ ਮੁਤਾਬਕ ਸਾਡੇ ਬਹਾਦਰ ਜਵਾਨਾਂ ਨੇ ਇਸ ਹਮਲੇ ਦਾ ਜਵਾਬ ਸਰਜੀਕਲ ਸਟ੍ਰਾਈਕ(Surgical strike) ਨਾਲ ਦਿੱਤਾ। ਭਾਰਤ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਉਸ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅੱਜ ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਕਿ 14 ਫਰਵਰੀ 2019 ਨੂੰ ਕੀ ਹੋਇਆ ਸੀ ਅਤੇ ਉਸ ਹਮਲੇ ਤੋਂ ਬਾਅਦ ਕੀ ਹੋਇਆ ਸੀ।


ਜਾਣੋ ਕਿਵੇਂ ਹੋਇਆ ਪੁਲਵਾਲਾ ਹਮਲਾ :


ਦੱਸ ਦੇਈਏ ਕਿ 14 ਫਰਵਰੀ 2019 ਨੂੰ, ਸੀਆਰਪੀਐਫ(CRPF) ਦਾ ਕਾਫਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਕਾਫ਼ਲੇ 'ਚ ਜ਼ਿਆਦਾਤਰ ਬੱਸਾਂ ਅਜਿਹੀਆਂ ਸਨ, ਜਿਨ੍ਹਾਂ ਵਿੱਚ ਜਵਾਨ ਬੈਠੇ ਸਨ। ਜਦੋਂ ਇਹ ਕਾਫਲਾ ਪੁਲਵਾਮਾ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਇਕ ਕਾਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਉਸ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਸੀ, ਅਜਿਹੇ 'ਚ ਟੱਕਰ ਹੁੰਦੇ ਹੀ ਧਮਾਕਾ ਹੋ ਗਿਆ ਅਤੇ ਇਸ 'ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ।


ਹਮਲੇ ਤੋਂ ਬਾਅਦ ਭਾਰਤ ਨੇ ਅਜਿਹਾ ਸਿਖਾਇਆ ਸੀ ਸਬਕ :


ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਰੁਖ ਅਪਣਾਉਂਦੇ ਹੋਏ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਈ ਸਖਤ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ ਨਾਲ ਪਾਕਿਸਤਾਨ ਨੂੰ ਕਾਫੀ ਨੁਕਸਾਨ ਹੋਇਆ। ਜਿਸ 'ਚ 26 ਫਰਵਰੀ 2019 ਨੂੰ, ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਰਾਹੀਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।ਇਸਦੇ ਨਾਲ ਹੀ 27 ਫਰਵਰੀ ਨੂੰ ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਨੂੰ ਜਵਾਬ ਦੇਣ ਲਈ ਜੰਮੂ-ਕਸ਼ਮੀਰ ਵਿੱਚ ਦਾਖਲ ਹੋਈ ਅਤੇ ਉਨ੍ਹਾਂ ਨੇ ਹਵਾਈ ਹਮਲਾ ਕੀਤਾ।


ਹਾਲਾਂਕਿ ਇਸ ਦੌਰਾਨ ਭਾਰਤੀ ਮਿਗ-21 ਪਾਕਿਸਤਾਨੀ ਫੌਜ ਦੇ ਹਮਲੇ ਦੀ ਲਪੇਟ 'ਚ ਆ ਕੇ ਪਾਕਿਸਤਾਨ 'ਚ ਡਿੱਗ ਪਿਆ। ਇਸ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨੇ ਮਿਗ-21 ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਫੜ ਲਿਆ। ਦੱਸ ਦਿੰਦੇ ਹਾਂ ਕਿ ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਸਾਰੇ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ। ਇੰਨਾ ਹੀ ਨਹੀਂ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ(Most Favored Nation) ਦਾ ਦਰਜਾ ਵੀ ਭਾਰਤ ਦੇ ਹਿੱਸੇ ਤੋਂ ਵਾਪਸ ਲੈ ਲਿਆ ਗਿਆ ਸੀ। ਜਿਸ ਕਾਰਨ ਪਾਕਿਸਤਾਨ ਨੂੰ ਆਰਥਿਕ ਮੋਰਚੇ 'ਤੇ ਕਾਫੀ ਨੁਕਸਾਨ ਉਠਾਉਣਾ ਪਿਆ।


(ਮਨਪ੍ਰੀਤ ਰਾਓ)


 


 


 

Story You May Like