The Summer News
×
Friday, 10 May 2024

ਕਿਸਾਨਾਂ ਨੂੰ ਬਦਮਾਸ਼ ਕਹਿਣ 'ਤੇ ਕਸੂਤੇ ਫਸੇ ਮੁੱਖ ਮੰਤਰੀ ਸਾਬ੍ਹ

ਕਿਸਾਨਾਂ ਨੂੰ ਬਦਮਾਸ਼ ਕਹਿਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਕਸੂਤੇ ਫਸਦੇ ਹੋਏ ਨਜ਼ਰ ਆ ਰਹੀ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਖਿਲਾਫ ਦਿੱਤੇ ਵਿਵਾਦਿਤ ਬਿਆਨ 'ਤੇ ਕਿਸਾਨਾਂ ਨੇ ਰਤੀਆ ਥਾਂਣੇ 'ਚ ਮੁੱਖ ਮੰਤਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਸਾਨਾਂ ਨੂੰ ਉਪਰਦਵੀ ਦੱਸਿਆ ਹੈ। ਰਤੀਆ ਰੈਲੀ ਵਿੱਚ ਖਾਲੀ ਕੁਰਸੀਆਂ ਦਿਖਾਉਣ ਦੇ ਮਾਮਲੇ ਵਿੱਚ ਪੱਤਰਕਾਰ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਤੇ ਵੀ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।


ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਰਤੀਆ ਵਿੱਚ ਹੋਏ ਇਕ ਪ੍ਰੋਗਰਾਮ ਸ਼ਾਮਿਲ ਹੋਏ ਸਨ। ਜਿਸ ਦੌਰਾਨ ਕਿਸਾਨਾਂ ਨੇ ਉਹਨਾਂ ਵਿਰੋਧ ਕੀਤਾ। ਇਸ ਤੇ ਬੋਲਦਿਆ ਨਾਇਬ ਸੈਣੀ ਨੇ ਕਿਹਾ ਕਿ ਜੋ ਸਾਡੇ ਪਿਛੇ ਉਪਦਰਵੀ ਅੰਦੋਲਨ ਕਰ ਰਹੇ ਹਨ। ਉਹਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਆਪਣੇ ਮੰਤਰੀਆਂ ਨੂੰ ਭੇਜਿਆ ਹੈ।ਸਾਡੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ, ਦੁਸ਼ਮਣ ਨਹੀਂ।

Story You May Like