The Summer News
×
Monday, 13 May 2024

ਦੋ ਦਿਨ ਪਹਿਲਾਂ ਚੋਰੀ ਹੋਇਆ ਬੱਚਾ ਪੁਲਿਸ ਨੇ ਪਿੰਡ ਮਲੂਕਾ ਤੋਂ ਬੱਚਾ ਕੀਤਾ ਬਰਾਮਦ

ਬਠਿੰਡਾ, 7 ਦਸੰਬਰ । ਪਿਛਲੇ ਦਿਨੀਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਵਿੱਚੋਂ ਚਾਰ ਦਿਨਾ ਦੇ ਚੋਰੀ ਹੋਏ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ ਪੁਲੀਸ ਨੇ ਬਠਿੰਡਾ ਦੇ ਪਿੰਡ ਰੁੱਖਾਂ ਤੋਂ ਬਰਾਮਦ ਕਰ ਲਿਆ ਹੈ। ਚੋਰੀ ਕਰਨ ਵਾਲੀਆਂ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਬਰਾਮਦ ਕੀਤੇ ਬੱਚੇ ਨੂੰ ਮੁੱਢਲੇ ਚੈਕਅਪ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਐਸਐਮਓ ਡਾਕਟਰ ਸਤੀਸ਼ ਜਿੰਦਲ ਨੇ ਦੱਸਿਆ ਕਿ ਪੁਲੀਸ ਵੱਲੋਂ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਦਾ ਚੈਕਅਪ ਕੀਤਾ ਜਾ ਰਿਹਾ ਹੈ। ਮਾਂ ਤੋਂ ਦੂਰ ਰਹਿਣ ਤੋਂ ਬਾਅਦ ਬੱਚੇ ਨੂੰ ਕਿਸੇ ਤਰਾਂ ਦੀ ਕੋਈ ਇਨਫੈਕਸ਼ਨ ਤਾਂ ਨਹੀਂ ਹੋਈ ਅਤੇ ਬੱਚੇ ਦਾ ਸ਼ੂਗਰ ਲੇਵਲ ਚੈੱਕ ਕੀਤਾ ਜਾ ਰਿਹਾ ਹੈ। ਇਸ ਵੱਲੋਂ ਚੋਰੀ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋ ਪੁਲਿਸ ਵੱਲੋਂ ਬੱਚਾ ਬਰਾਮਦ ਕਰਨ ਤੇ ਧੰਨਵਾਦ ਕੀਤਾ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਚੋਰੀ ਕਰਨ ਵਾਲੀਆਂ ਔਰਤਾਂ ਵੱਲੋਂ ਹੀ ਕਰ ਲਏ ਗਏ ਸਨ ਅਤੇ ਇਹ ਬੱਚਾ ਪਿੰਡ ਮਲੂਕੇ ਤੋਂ ਬਰਾਮਦ ਹੋਇਆ ਹੈ।

Story You May Like