The Summer News
×
Sunday, 28 April 2024

ਬਾਹਰਲੇ ਮੁਲਕ ਜਾਣ ਦੇ ਸੁਪਨੇ ਦੇਖ ਰਹੇ ਵਿਦਿਆਰਥੀਆਂ ਲਈ ਬੁਰੀ ਖਬਰ, ਇਸ ਦੇਸ਼ ਦਾ VISA ਮਿਲਣਾ ਹੋਵੇਗਾ ਸਭ ਤੋਂ ਮੁਸ਼ਕਿਲ..!

ਚੰਡੀਗੜ੍ਹ : ਅੱਜ ਦੇ ਵਕਤ 'ਚ ਹਰ ਭਾਰਤੀਆਂ ਵਿਦਿਆਰਥੀਆਂ ਦਾ ਏਹੀ ਸੁਪਨਾ ਹੈ ਕਿ ਉਹ ਬਾਹਰਲੇ ਮੁਲਕ ਜਾ ਕੇ ਆਪਣਿਆਂ ਸੁਪਨਿਆ ਨੂੰ ਪੂਰਾ ਕਰਨ। ਅਤੇ ਉਥੋਂ ਦੀ PR ਲਗਵਾ ਲੈਣ, ਜਿਸ ਕਾਰਨ ਉਹ ਅਲੱਗ -ਅਲੱਗ Institute ਤੋਂ ਆਪਣਾ ਵੀਜ਼ਾ ਅਪਲਾਈ ਕਰਦੇ ਹਨ, ਪ੍ਰੰਤੂ ਤੁਹਾਨੂੰ ਦਸ ਦਿੰਦੇ ਹਾਂ ਕਿ ਭਾਰਤੀ ਵਿਦਿਆਰਥੀਆਂ ਨੂੰ ਇਸ ਸਾਲ ਆਪਣਾ ਸਟੂਡੈਂਟ ਵੀਜ਼ਾ ਲੈਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਕਿਉਂਕਿ ਆਸਟ੍ਰੇਲੀਆ 'ਚ ਜੋ ਭਾਰਤੀ ਵਿਦਿਆਰਥੀ ਅਪਲਾਈ ਕਰਨ ਦੀ ਸੋਚ ਰਹੇ ਹਨ ਤਾਂ ਦਸ ਦਿੰਦੇ ਹਾਂ ਕਿ ਲਈ ਵੀਜ਼ੇ ਰੱਦ (indian students rejection) ਹੋ ਰਹੇ ਹਨ।


ਚਲੋ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਵੀ ਦਸ ਦਿੰਦੇ ਹਾਂ :


ਸੂਤਰਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ Australian authorities ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨੇਪਾਲ ਅਤੇ ਭਾਰਤ ਤੋਂ ਅਪਲਾਈ ਕਰਨ ਵਾਲੇ ਲਗਭਗ 50% ਵਿਦਿਆਰਥੀਆਂ ਦੇ ਵਿਦਿਆਰਥੀ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ। ਇਸੇ ਦੌਰਾਨ , 2022 ਦੇ ਸਬੰਧ ਵਿੱਚ, Australia student visa ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਜੋ ਅੰਤਰਰਾਸ਼ਟਰੀ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਬਹੁਤ ਕਮੀ ਆਈ ਹੈ। ਜਾਣਕਾਰੀ ਅਨੁਸਾਰ 900 'ਚੋ ਸਿਰਫ 34 ਵਿਦਿਆਰਥੀਆਂ ਨੂੰ ਹੀ ਵੀਜ਼ਾ ਮਿਲਿਆ ਹੈ।


 (ਮਨਪ੍ਰੀਤ ਰਾਓ)

Story You May Like