The Summer News
×
Thursday, 16 May 2024

ਸਵੀਪ ਟੀਮ ਨੇ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ’ਚ ਚਲਾਈ ਜਾਗਰੂਕਤਾ ਮੁਹਿੰਮ

ਪਟਿਆਲਾ, 16 ਮਾਰਚ: ਸਵੀਪ ਟੀਮ ਪਟਿਆਲਾ ਨੇ ਕਸਬਾ ਬਲਬੇੜਾ ਦੇ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ। ਚੋਣ ਕਮਿਸ਼ਨ ਦੇ ਨਾਅਰੇ "ਇਸ ਵਾਰ ਸਤਰ ਪਾਰ" ਅਧੀਨ ਵੋਟਰਾਂ ਦੀ ਗਿਣਤੀ ਵਿੱਚ 70 ਪ੍ਰਤੀਸ਼ਤ ਤੋਂ ਵਧ ਵਾਧੇ ਲਈ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈ।ਨੋਡਲ ਅਫ਼ਸਰ ਸਵੀਪ ਪ੍ਰੋ. ਸਵਿੰਦਰ ਰੇਖੀ ਦੀ ਅਗਵਾਈ ਹੇਠ ਸਵੀਪ ਟੀਮ ਨੇ ਸਕੂਲਾਂ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ। ਚੋਣ ਕਮਿਸ਼ਨ ਦੀਆਂ ਐਪਸ- ਸੀ ਵਿਜੀਲ ਐਪ, ਆਪਣੇ ਉਮੀਦਵਾਰ ਨੂੰ ਜਾਣੋ, ਸਕਸ਼ਮ ਐਪ ਅਤੇ ਵੋਟਰ ਹੈਲਪਲਾਈਨ ਐਪਸ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੱਸੀ ਬ੍ਰਾਹਮਣਾ ਦੇ ਸੁਰੇਸ਼ ਰਾਮ, ਮੋਹਿਤ ਕੌਸ਼ਲ ਅਤੇ ਸਵੀਪ ਸੈੱਲ ਦੇ ਅਵਤਾਰ ਸਿੰਘ ਨੇ ਸਵੀਪ ਗਤੀਵਿਧੀਆਂ ਨੂੰ ਆਯੋਜਿਤ ਕਰਨ ਵਿੱਚ ਯੋਗਦਾਨ  ਪਾਇਆ।


 

Story You May Like