The Summer News
×
Thursday, 02 May 2024

ਕੁਦਰਤ ਦੀ ਕਰੋਪੀ ਦੇ ਸ਼ਿਕਾਰ ਹੋਏ ਦੋ ਮਾਸੂਮ, ਪਹਿਲਾ ਮਾਂ ਪਿਉ ਖੌਹੇ ਹੁਣ ਸਿਰ ਦੀ ਛੱਤ

ਖਾਲੜਾ 12 ਅਗਸਤ : ਕਸਬਾ ਖਾਲੜਾ ਤੋ ਥੋੜੀ ਦੂਰ ਪਿੰਡ ਮਾੜੀ ਕੰਬੋਕੇ ਦੇ ਦੋ ਮਸੂਮ ਬੱਚਿਆ ਤੇ ਕੁਦਰਤ ਨੇ ਐਨੀ ਕਰੋਪੀ ਵਿਖਾਈ ਹੈ ਕਿ ਪਹਿਲਾ ਮਾਂ ਪਿਉ ਖੋਹਿਆ ਤੇ ਹੁਣ ਸਿਰ ਦੀ ਛੱਤ ਇਸ ਬਾਰੇ ਜਾਣਕਾਰੀ ਦਿੰਦਿਆ ਪਿੰਡ ਵਾਸੀ ਕਾਰਜ ਸਿੰਘ ਦਿਲੀ ਵਾਲੇ , ਪਰੇਮ ਸਿੰਘ ਸਿਵ ਕੁਮਾਰ ਨੇ ਦੱਸਿਆ ਅੱਠ ਸਾਲ ਪਹਿਲਾ ਗੁਰਬਾਜ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਤੇ ਉਸਤੋਂ ਬਾਅਦ ਉਨ੍ਹਾਂ ਦੀ ਕੈਸਰ ਪੀੜਤ ਪਤਨੀ ਕੁਲਵੰਤ ਕੌਰ ਨੂੰ ਵੀ ਰੱਬ ਨੇ ਬੁਲਾ ਲਿਆ।


ਇਕ ਬੱਚਾ ਗੁਰਪ੍ਰੀਤ ਸਿੰਘ ਉਮਰ 12/ ਸਾਲ ਅਤੇ ਗੁਰਕੀਰਤਨ ਸਿੰਘ ਉਮਰ 13/14 ਗੁਰਕੀਰਤਨ ਤਾ ਇਕ ਗੁਰੂਘਰ ਜਾਕੇ ਰਹਿਣ ਲੱਗ ਪਿਆ ਤੇ ਗੁਰਪ੍ਰੀਤ ਆਪਣੇ ਚਾਚੇ ਦੇ ਘਰੋ ਰੋਟੀ ਪਾਣੀ ਖਾਕੇ ਗੁਜਾਰਾ ਕਰਨ ਲਗ ਪਿਆ ਬੀਤੇ ਦਿਨੀ ਪਈ ਬਰਸਾਤ ਨਾਲ ਮਸੂਮਾ ਦੇ ਸਿਰ ਦੀ ਛੱਤ ਦੀ ਡਾਟ ਵੀ ਡਿੱਗ ਗਈ ਉਕਤ ਪਿੰਡ ਵਾਸੀਆ ਨੇ ਸਮਾਜਸੇਵੀ ਤੇ ਦਾਨੀ ਵੀਰਾ ਤੋ ਮੰਗ ਕੀਤੀ ਹੈ ਕਿ ਗਰੀਬ ਬੱਚਿਆ ਦੇ ਕਮਰੇ ਦੀ ਛੱਤ ਪਵਾ ਕੇ ਦਿਤੀ ਜਾਵੇ । ਇੰਨਾ ਬੱਚਿਆ ਦੀ ਕਿਸੇ ਵੀ ਤਰਾ ਦੀ ਮੱਦਦ ਕਰਨ ਲਈ / ਓ ਬੀ, ਸੀ, ਬੈਕ ਬਰਾਚ ਭਿਖੀਵਵਿੰਡ ਗੁਰਪ੍ਰੀਤ ਸਿੰਘ ਅਕਾਊਟ ਨੰਬਰ 02972122002331 ਆਈ ਐਫ ਸੀ ਕੋਡ 0rbc0100297 ਤੇ ਮੱਦਦ ਭੇਜੀ ਜਾ ਸਕਦੀ ਹੈ ਜਾ ਫਿਰ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਫੌਨ 9914079846 ਕਾਰਜ ਸਿੰਘ ਮਾੜੀ ਕੰਬੋਕੇ ਨਾਲ ਗੱਲ ਕੀਤੀ ਜਾ ਸਕਦੀ ਹੈ ।


 


 


Story You May Like