The Summer News
×
Tuesday, 14 May 2024

ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਾਉਣੀ ਹੈ ਲਾਜ਼ਮੀ : ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ

ਪਟਿਆਲਾ, 2 ਮਾਰਚ : ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਜਿੱਥੇ ਮੇਲੀ ਸਭਿਆਚਾਰਕ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆਂ, ਸਟਾਲਾਂ ਅਤੇ ਵੱਖ ਵੱਖ ਖਾਣਿਆਂ ਦਾ ਲੁਤਫ਼ ਲੈ ਰਹੇ ਹਨ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਵੱਖ ਵੱਖ ਸਕੀਮਾਂ ਦੀਆਂ ਜਾਗਰੂਕਤਾ ਝਾਕੀਆਂ ਅਤੇ ਸਟਾਲਾਂ ਮੇਲੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਵੋਟਰ ਜਾਗਰੂਕਤਾ ਦੀ ਸਟਾਲ ਰਾਹੀਂ ਮੇਲੀਆਂ ਨੂੰ ਵੋਟ ਪਾਉਣ ਵੋਟ ਬਣਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵੱਖ ਵੱਖ ਕਾਲਜਾਂ ਦੇ ਕੈਂਪਸ ਅੰਬੈਸਡਰ ਪੰਜਾਬੀ ਪੁਸ਼ਾਕਾਂ ਪਾ ਕੇ ਮੇਲੀਆਂ ਨੂੰ ਵੋਟ ਦੀ ਤਾਕਤ ਬਾਰੇ ਜਾਗਰੂਕ ਕਰ ਰਹੇ। ਵੋਟਰ ਜਾਗਰੂਕਤਾ ਦੇ ਜ਼ਿਲ੍ਹਾ ਆਈਕਨ ਜਗਦੀਪ ਸਿੰਘ ਵੱਲੋਂ ਸੰਕੇਤਕ ਭਾਸ਼ਾ ਰਾਹੀਂ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਲਵਪ੍ਰੀਤ ਸਿੰਘ ਵੱਲੋਂ ਤਸਵੀਰਾਂ ਦੇ ਮਾਧਿਅਮ ਰਾਹੀਂ ਮੇਲੀਆਂ ਨੂੰ ਵੋਟ ਦੀ ਤਾਕਤ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਚੋਣ ਕਾਨੂੰਗੋ ਕੁਲਜੀਤ ਸਿੰਘ ਸਿੱਧੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।


 

Story You May Like