The Summer News
×
Monday, 20 May 2024

ਗਲੀ ਗਲੀ ‘ਚ ਵਿੱਕ ਰਹੇ ਨਸ਼ੇ ਨੂੰ ਲੈਕੇ ਚਿੰਤਤ, ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ : ਰਾਜਪਾਲ

ਫਾਜ਼ਿਲਕਾ, 02 ਫਰਵਰੀ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਨ੍ਹਾਂ ਦਿਨੀਂ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਨੇ ਇਸ ਦੇ ਤਹਿਤ ਹੀ ਰਾਜਪਾਲ ਅੱਜ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਪਹੁੰਚੇ। ਜਿੱਥੇ ਉਨ੍ਹਾਂ ਨੇ ਫਾਜ਼ਿਲਕਾ ਦੇ ਸਰਕਾਰੀ MR ਕਾਲਜ ਵਿਚ ਆਯੋਜਿਤ ਕੀਤੇ ਗਏ ਇਕ ਸਾਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਜਿੱਥੇ ਰਾਜਪਾਲ ਨੇ ਗਲੀ ਗਲੀ ਵਿਚ ਵਿੱਕ ਰਹੇ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ, ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।


ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਦਿਤੇ ਗਏ ਬਿਆਨ ਤੇ ਪਲਟਵਾਰ ਕਰਦੇ ਹੋਏ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਬਲੇਮ ਨਹੀਂ ਕਰ ਰਹੇ, ਬਲਕਿ ਕੇਂਦਰ ਸਰਕਾਰ ਵੀ ਇਸ ਮਾਮਲੇ ਤੇ ਲੱਗੀ ਹੋਈ ਹੈ ਤੇ ਸਰਹੱਦਾਂ ਤੇ ਤਨਾਤ ਬੀਐਸਐਫ ਵੱਲੋਂ ਡਰੋਨ ਡੇਗੇ ਜਾ ਰਹੇ।


ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਸੀਬੀਆਈ ਜਾਂਚ ਮਾਮਲੇ ਤੇ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਇਸ ਵਿੱਚ ਸ਼ਾਮਲ ਨੇ ਤੇ ਹੁਣ ਜਾਂਚ ਵਿੱਚ ਸਭ ਪਤਾ ਚੱਲ ਜਾਏਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਾਜ਼ਿਲਕਾ ਪੁਲਿਸ ਦੀ ਤਾਰੀਫ਼ ਵੀ ਕੀਤੀ ਪੰਜਾਬ ਰਾਜਪਾਲ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਪੁਲਿਸ ਵੱਲੋਂ ਕਾਫੀ ਨਸ਼ਾ ਬਰਾਮਦ ਵੀ ਕੀਤਾ ਗਿਆ ਹੈ ਪਰ ਫਿਰ ਵੀ ਸਤਰਕ ਰਹਿਣ ਦੀ ਲੋੜ ਹੈ।

Story You May Like