The Summer News
×
Friday, 10 May 2024

ਭੁੱਲ ਕੇ ਵੀ ਨਾ Share ਕਰੋ ਆਪਣੇ ਸਾਥੀਆਂ ਨਾਲ ਇਹ ਗੱਲਾਂ , ਨਹੀਂ ਤਾਂ ਤੁਹਾਨੂੰ ਵੀ ਝੱਲਣੀਆਂ ਪੈ ਸਕਦੀਆਂ ਹਨ ਕੁਝ ਅਜਿਹੀਆਂ ਮੁਸ਼ਕਲਾਂ..!!

ਚੰਡੀਗੜ੍ਹ : ਕਹਿੰਦੇ ਹਨ ਕਿ ਜਦੋਂ ਕੋਈ ਇਨਸਾਨ ਦੁੱਖੀ ਹੋਵੇ ਤਾਂ ਉਸ ਨਾਲ ਕੋਈ ਨਾ ਕੋਈ ਅਜਿਹਾ ਪਰਿਵਾਰ ਜਾਂ ਸਾਥੀ ਹੋਣਾ ਚਾਹੀਦਾ ਹੈ ਜੋ ਸਾਡੀ ਮੁਸ਼ਕਲ ਨੂੰ ਹੱਲ ਕਰ ਸਕੇ ।ਇਸ ਦੇ ਨਾਲ ਹੀ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਜੇਕਰ ਅਸੀਂ ਆਪਣੀ ਪ੍ਰੇਸ਼ਾਨੀ ਆਪਣੇ ਸਾਥੀ ਨੂੰ ਦਸਾਂਗੇ ਤਾਂ ਇਹ ਸਾਡੀ problem ਦਾ ਹੱਲ ਕੱਢ ਸਕਦੇ ਹਨ, ਪ੍ਰੰਤੂ ਕਿ ਤੁਹਾਨੂੰ ਇਹ ਪਤਾ ਹੈ ਕਿ ਇਸ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ । ਤੁਹਾਨੂੰ ਦਸ ਦੇਈਏ ਕਿ ਭੁੱਲ ਕੇ ਵੀ ਆਪਣੇ ਸਾਥੀ ਨੂੰ ਇਹ ਗੱਲਾਂ ਕਦੇ ਨਾ share ਕਰੀਓ।


ਚਲੋ ਤੁਹਾਨੂੰ ਉਹਨਾਂ ਗੱਲਾਂ ਬਾਰੇ ਵੀ ਦਸ ਦਿੰਦੇ ਹਾਂ :


 ਕਮਜ਼ੋਰੀ 'ਤੇ ਤਾਕਤ -


ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਜਾਂ ਤਾਕਤ ਬਾਰੇ ਨਾ ਦੱਸੋ। ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਗਲਤੀ ਹੋਈ ਵੀ ਹੈ ਤਾਂ ਉਸ ਨੂੰ ਕਦੇ ਵੀ ਲੋਕਾਂ ਦੇ ਸਾਹਮਣੇ ਨਾ ਦੱਸੋ। ਜਦੋਂ ਤੁਸੀਂ ਦੂਜਿਆਂ ਨੂੰ ਆਪਣੀ ਕਮਜ਼ੋਰੀ ਦਸਦੇ ਹੋ ਤਾਂ ਸਾਜ਼ਿਸ਼ਕਾਰਾਂ ਲਈ ਤੁਹਾਡੇ 'ਤੇ ਹਮਲਾ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਤੁਹਾਡੀ ਕਮਜ਼ੋਰੀ ਨੂੰ ਫੜ ਕੇ ਹੀ ਦੁਸ਼ਮਣ ਤੁਹਾਡੇ 'ਤੇ ਹਾਵੀ ਹੋ ਜਾਂਦੇ ਹਨ। ਦਸ ਦੇਈਏ ਕਿ ਅਜਿਹੇ 'ਚ ਲੜਾਈ ਤੋਂ ਪਹਿਲਾਂ ਹੀ ਤੁਹਾਡੀ ਹਾਰ ਪੱਕੀ ਹੋ ਜਾਵੇਗੀ। ਇਸ ਲਈ ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਕਿਸੇ ਨਾਲ ਵੀ Share ਨਾ ਕਰੋ।


ਅਤੀਤ(Past) 'ਚ ਵਾਪਰੀਆਂ ਘਟਨਾਵਾਂ ਨਾ ਕਰੋ ਕਿਸੇ ਨਾਲ ਵੀ Share ,ਜਾਣੋ ਕਿਉਂ -


ਤੁਹਾਡੇ ਜੀਵਨ 'ਚ ਜੋ ਤੁਹਾਡਾ ਅਤੀਤ ਰਿਹਾ ਹੈ, ਉਸ ਬਾਰੇ ਕਿਸੇ ਨੂੰ ਗਲਤੀ ਨਾਲ ਵੀ ਨਾ ਦੱਸੋ। ਕਿਉਂਕਿ ਜੋ ਕੋਈ ਵੀ ਅਸੀਂ ਆਪਣੇ ਅਤੀਤ ਵਿਚ ਮਾੜਾ ਕੰਮ ਕੀਤਾ ਹੈ ਜਾਂ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਕਾਰਨ ਤੁਹਾਨੂੰ ਸਮਾਜ ਵਿੱਚ ਸ਼ਰਮਿੰਦਗੀ (embarrassment) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਭੁੱਲ ਕੇ ਵੀ ਆਪਣੇ ਅਤੀਤ ਦੀਆ ਗੱਲਾਂ ਆਪਣੇ ਦੋਸਤਾਂ ਜਾਂ ਲੋਕਾਂ ਨਾਲ ਸ਼ੇਅਰ ਨਾ ਕਰੋ।


ਭੁੱਲ ਕੇ ਵੀ ਸ਼ਾਂਝੀ ਨਾ ਕਰੋ ਆਪਣੀ ਆਮਦਨ ਗੱਲ :


ਦਸ ਦੇਈਏ ਕਿ ਕਦੇ ਵੀ ਵਿਅਕਤੀ ਨੂੰ ਆਪਣੀ ਆਮਦਨ ਦਾ ਜ਼ਿਕਰ ਕਿਸੇ ਦੇ ਸਾਹਮਣੇ ਨਹੀਂ ਕਰਨਾ ਚਾਹੀਦਾ , ਕਿਉਂਕਿ ਇਸ ਨਾਲ ਲੋਕੀ ਤੁਹਾਡੇ ਕੰਮ - ਕਰ ਨੂੰ ਬੁਰੀ ਨਜ਼ਰ ਲਗਾਉਣੀ ਸ਼ੁਰੂ ਕਰ ਦਿੰਦੇ ਹਨ। ਸ਼ਸਤਰ ਅਨੁਸਾਰ ਜਿਸ 'ਚ ਤੁਹਾਡਾ ਆਪਣਾ ਵੀ ਨੁਕਸਾਨ ਹੋ ਸਕਦਾ ਹੈ।


ਕਿਸੇ ਗਰੀਬ ਨੂੰ ਪੁੰਨ ਕਰਿਆ ਕੰਮ ਨਾ ਦਸੋ :


ਜਦੋਂ ਤੁਸੀਂਨੂੰ ਕੋਈ ਚੀਜ਼ ਦਾਨ ਕਰਦੇ ਹੋ ਤਾਂ ਉਸ ਦਾ ਜ਼ਿਗਰ ਕਿਸੇ ਦੇ ਸਾਹਮਣੇ ਨਹੀਂ ਕਰਨਾ ਚਾਹੀਦਾ। ਸ਼ਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀ ਕੋਈ ਚੀਜ਼ ਕਿਸੇ ਨੂੰ ਦਾਨ ਕੀਤੀ ਹੈ ਤਾਂ ਉਹ ਗੱਲ ਅੱਗੇ ਕਿਸੇ ਹੋਰ ਕੋਲ ਨਹੀਂ ਕਰਨੀ ਚਾਹੀਦੀ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਨੂੰ ਮਿਲਣ ਵਾਲਾ ਆਤਮਕ ਫਲ ਅਧੂਰਾ ਰਹਿ ਜਾਂਦਾ ਹੈ।
ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਦੱਸਣਾ ਚਾਹੀਦਾ। ਜਦੋਂ ਤੁਸੀਂ ਦੂਜਿਆਂ ਦੇ ਸਾਹਮਣੇ ਦਾਨ-ਪੁੰਨ ਦਾ ਭਾਸ਼ਣ ਦਿੰਦੇ ਹੋ ਤਾਂ ਉਸ ਦੇ ਬਦਲੇ ਤੁਹਾਨੂੰ ਮਿਲਣ ਵਾਲਾ ਆਤਮਕ ਫਲ ਅਧੂਰਾ ਰਹਿ ਜਾਂਦਾ ਹੈ। ਇਸ ਤਰ੍ਹਾਂ ਦਾ ਬਿਆਨ ਤੁਹਾਡੇ ਜੀਵਨ ਵਿੱਚ ਨਕਾਰਾਤਮਕਤਾ ਪੈਦਾ ਕਰਦਾ ਹੈ।


ਕਦੇ ਨਾ ਦੇਵੋ ਘਰ ਦਾ ਭੇਦ :


ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਘਰ ਦਾ ਭੇਦ ਕਿਸੇ ਬਾਹਰਲੇ ਵਿਅਕਤੀ ਜਾਂ ਹੋਰ ਵਿਅਕਤੀ ਨੂੰ ਨਾ ਦੱਸੋ। ਪਰਿਵਾਰ 'ਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬਾਹਰਲੇ ਵਿਅਕਤੀ ਤੋਂ ਲੁਕਾਉਣਾ ਚਾਹੀਦਾ ਹੈ। ਜੇਕਰ ਕਿਸੇ ਬਾਹਰਲੇ ਵਿਅਕਤੀ ਨੂੰ ਇਨ੍ਹਾਂ ਗੱਲਾਂ ਦਾ ਪਤਾ ਲੱਗ ਜਾਵੇ ਤਾਂ ਤੁਹਾਡੀ ਜ਼ਿੰਦਗੀ ਔਖੀ ਹੋ ਸਕਦੀ ਹੈ।
(ਮਨਪ੍ਰੀਤ ਰਾਓ)

Story You May Like