The Summer News
×
Tuesday, 21 May 2024

ਨੌਜਵਾਨ ਹੋਇਆ ਭਿਆਨਕ ਦੁਰਘਟਨਾਂ ਦਾ ਸ਼ਿਕਾਰ, ਤਸਵੀਰਾਂ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ

ਜਲੰਧਰ : ਦਿਨ ਚੜਦੇ ਹੀ ਜਲੰਧਰ ਤੋਂ ਮੰਦਭਾਗੀ ਖਬਰ ਸਾਮਣੇ ਆਈ ਹੈ । ਜਿੱਥੇ ਨੈਸ਼ਨਲ ਹਾਈਵੇ 'ਤੇ ਚੌਗਿਟੀ ਫਲਾਈਓਵਰ ਤੇ ਇੱਕ ਟਰਾਲੇ ਦੀ ਚਪੇਟ 'ਚ ਆਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ । ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਅਜੈਬ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਪੀ ਏ ਪੀ ਤੋਂ ਅਮ੍ਰਿਤਸਰ ਵਾਲੀ ਸਾਈਡ ਜਾ ਰਿਹਾ ਸੀ ਕਿ ਇੱਕ ਟਰਾਲੇ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ। ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ । ਉਨ੍ਹਾਂ ਦਸਿਆ ਕਿ ਟਰਾਲੇ ਨੂੰ ਉਨ੍ਹਾਂ ਵਲੋਂ ਕਬਜੇ ਵਿੱਚ ਲੈ ਲਿਆ ਗਿਆ ਹੈ ਤੇ ਡਰਾਈਵਰ ਨੂੰ ਮੌਕੇ ਤੇ ਹੀ ਗਿਰਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।


ਦੂਜੇ ਪਾਸੇ ਇਸ ਹਾਦਸੇ ਨਾਲ ਚੌਗਿਟੀ ਫਲਾਈਓਵਰ ਤੇ ਲੰਬਾ ਜਾਮ ਲਗ ਗਿਆ ਜਿਸ ਨਾਲ ਆਣ ਜਾਣ ਵਾਲੀਆਂ ਨੂੰ ਕਾਫੀ ਮੁਸ਼ੱਕਤ ਦਾ ਸਾਮਣਾ ਕਰਨਾ ਪਿਆ ਤੇ ਦੂਜੇ ਪਾਸੇ 2 ਸਰਕਾਰੀ ਬਸਾਂ ਸਵਾਰੀਆਂ ਢਿ ਜਾਨ ਨੂੰ ਜੋਖਿਮ ਵਿੱਚ ਪੈ ਕੇ ਸੜਕ ਦਾ ਡਵਾਈਡਰ ਕਰੋਸ ਕਰ ਕੇ ਜਾਮ ਚੋਂ ਨਿਕਲਣ ਲਗੀਆਂ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ । ਥਾਣਾ ਮੁਖੀ ਨੇ ਦਸਿਆ ਕਿ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਗੱਲ ਲਿਆ ਕੇ ਇਨ੍ਹਾਂ ਬਸ ਡਰਾਈਵਰਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਬਸ ਵਿੱਚ ਸਫ਼ਰ ਕਰਣ ਵਾਲੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਹ ਬਸ ਡਰਾਈਵਰ ਦੀ ਅਣਗਹਿਲੀ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ।

Story You May Like