The Summer News
×
Sunday, 07 July 2024

T-20 WORLD CUP ਜਿੱਤਣ ਮਗਰੋਂ ਭਾਰਤ ਪਹੁੰਚੀ Team India ਦਾ Grand Welcome,PM ਨੂੰ ਮਿਲਣਗੇ ਵਰਲਡ ਚੈਂਪੀਅਨ

ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਦਿੱਲੀ ਪਹੁੰਚੀ। ਵਿਸ਼ਵ ਚੈਂਪੀਅਨ ਖਿਡਾਰੀਆਂ ਦਾ ਹਵਾਈ ਅੱਡੇ 'ਤੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਹੁਣ ਭਾਰਤੀ ਖਿਡਾਰੀ ਹੋਟਲ ਲਈ ਰਵਾਨਾ ਹੋ ਗਏ ਹਨ।ਦੱਸ ਦੇਈਏ ਕਿ ਅੱਜ ਵਿਸ਼ਵ ਚੈਂਪੀਅਨ ਖਿਡਾਰੀ ਪੀਐਮ ਮੋਦੀ ਨੂੰ ਮਿਲਣ ਜਾ ਰਹੇ ਹਨ। ਇਸ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਮੁੰਬਈ ਲਈ ਰਵਾਨਾ ਹੋਣਗੇ। ਦੱਸ ਦੇਈਏ ਕਿ ਏਅਰਪੋਰਟ ਅਤੇ ਜਿਸ ਹੋਟਲ ਵਿੱਚ ਭਾਰਤੀ ਖਿਡਾਰੀ ਠਹਿਰਣਗੇ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰਤੀ ਟੀਮ ਅੱਜ ਸਵੇਰੇ 6.15 ਵਜੇ ਨਵੀਂ ਦਿੱਲੀ ਪਹੁੰਚੀ।ਸ਼੍ਰੇਣੀ ਚਾਰ ਦੇ ਤੂਫਾਨ ਕਾਰਨ ਬਾਰਬਾਡੋਸ ਵਿੱਚ 3 ਦਿਨਾਂ ਤੱਕ ਫਸੇ ਰਹਿਣ ਤੋਂ ਬਾਅਦ ਭਾਰਤੀ ਟੀਮ ਆਖਰਕਾਰ ਬੁੱਧਵਾਰ ਨੂੰ ਗ੍ਰਾਂਟਲੇ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚ ਗਈ।

Story You May Like