The Summer News
×
Saturday, 04 May 2024

ਪਿੰਡ ਦੁੱਬਲੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ

ਅਮਰਕੋਟ 2 ਅਗਸਤ : ਬਲਜੀਤ ਸਿੰਘ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਦੁੱਬਲੀ ਵਿਖੇ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਜੋਨ ਬਾਬਾ ਭਾਈ ਝਾੜੂ ਸਾਹਿਬ ਜੀ ਵਲਟੋਹਾ ਦੀ ਮੀਟਿੰਗ ਸੁਖਦੇਵ ਸਿੰਘ ਦੁਬਲੀ ਘਰੇ ਜੋਨ ਪ੍ਧਾਨ ਮੇਹਰ ਸਿੰਘ ਤਲਵੰਡੀ ਦੀ ਪ੍ਧਾਨਗੀ ਹੇਠ ਹੋਈ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ ਅਪਣਾਈਆਂ ਹੋਈਆਂ ਹਨ ਅਤੇ ਉਹ ਹਰ ਕਿਸਾਨਾਂ ਨਾਲ ਵਾਅਦਾ ਕਰ ਕੇ ਉਸ ਤੋਂ ਬਾਅਦ ਵਿੱਚ ਮੁੱਕਰ ਜਾਂਦੀਆਂ ਹਨ ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਵੱਡੀ ਰਣਨੀਤੀ ਤੈਅ ਕਰ ਰਹੀ ਹੈ ਅਤੇ ਪਿੰਡਾਂ ਵਿਚ ਜਾ ਜਾ ਕੇ ਹੰਗਾਮੀ ਮੀਟਿੰਗਾਂ ਕਰਕੇ ਕਿਸਾਨ ਭਰਾਵਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਤੇ ਉਤਰ ਆਈਆਂ ਹਨ।


ਜਿਸ ਕਰਕੇ ਉਨ੍ਹਾਂ ਨੂੰ ਇੱਕ ਵੱਡੇ ਸੰਘਰਸ਼ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਜੇ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਹਰ ਫਸਲ ਤੇ ਐੱਮਐੱਸਪੀ ਦੀ ਉਹ ਗਰੰਟੀ ਦੇਣਗੇ ਅਤੇ ਅਤੇ ਯੂਪੀ ਵਿੱਚ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਵਿਅਕਤੀਆਂ ਤੇ ਵੀ ਹਰ ਬਣਦੀ ਕਾਰਵਾਈ ਕਰਨਗੇ ਪਰ ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਬਾਅਦ ਵਿੱਚ ਮੁੱਕਰ ਗਏ ਅਤੇ ਹੁਣ ਪੰਜਾਬ ਸਰਕਾਰ ਵੀ ਕਿਸਾਨ ਮਾਰੂ ਨੀਤੀਆਂ ਤੇ ਉਤਰ ਆਈ ਹੈ ਅਤੇ ਕਿਸਾਨ ਅਤੇ ਮਜ਼ਦੂਰਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਉਣ ਤੋਂ ਬਾਅਦ ਕੋਈ ਵੀ ਆਪਣਾ ਵਾਅਦਾ ਵਫ਼ਾ ਨਾ ਕਰਨਾ ਜਿਸ ਦਾ ਅਹਿਮ ਸਬੂਤ ਹੈ ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਜਲਦੀ ਹੀ ਇਕ ਵੱਡਾ ਸੰਘਰਸ਼ ਵਿੱਢੇਗੀ ਇਸ ਮੌਕੇ ਉਨ੍ਹਾਂ ਦੇ ਆਤਮਾ ਸਿੰਘ ਘਰਿਆਲੀ ਪੂਰਨ ਸਿੰਘ ਵਰਨਾਲਾ ਦਲਬੀਰ ਸਿੰਘ ਭੂਰਾ ਕਰੀਮ ਹਰਭਾਲ ਸਿੰਘ ਭੂਰਾ ਕੋਹਨਾ ਹਰਭਾਲ ਸਿੰਘ ਯੋਧਸਿੰਘਵਾਲਾ ਬਲਜੀਤ ਸਿੰਘ ਮਾਹਣੇਕੇ ਪ੍ਮਜੀਤ ਸਿੰਘ ਤਲਵੰਡੀ ਜਸਾ ਸਿੰਘ ਬਰਵਾਲਾ ਬਾਬਾ ਬਲਵੀਰ ਸਿੰਘ ਸੁਖਚੈਨ ਸਿੰਘ ਜੰਡ ਆਦਿ ਹਾਜ਼ਰ ਸਨ


Story You May Like