ਅਨੁਰਾਗ ਠਾਕੁਰ ਨੇ ਗੁਲਮਰਗ ਦੇ ਬਰਫੀਲੇ ਮੈਦਾਨਾਂ 'ਚ ਖੇਡਿਆ ਕ੍ਰਿਕਟ, ਕੀਤੀ ਖੂਬ ਮਸਤੀ
ਚੰਡੀਗੜ੍ਹ : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜੰਮੂ-ਕਸ਼ਮੀਰ ਦੇ ਤਾਜ ਮੰਨੇ ਜਾਂਦੇ ਗੁਲਮਰਗ 'ਚ ਬਰਫਬਾਰੀ ਦੌਰਾਨ ਕ੍ਰਿਕਟ ਖੇਡੀ। ਦੱਸ ਦੇਈਏ ਕਿ ਖੇਲੋ ਇੰਡੀਆ ਵਿੰਟਰ ਗੇਮਜ਼ ਤੋਂ ਪਹਿਲਾਂ ਗੁਲਮਰਗ ਪਹੁੰਚੇ ਠਾਕੁਰ ਨੇ ਸਭ ਤੋਂ ਪਹਿਲਾਂ ਬਰਫਬਾਰੀ ਦੇਖੀ।
ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਖੇਡਦੇ ਹੋਏ ਕਈ ਛੱਕੇ ਲਗਾਏ। ਮੀਡੀਆ ਸੂਤਰਾਂ ਮੁਤਾਬਕ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹੈ। ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਪੂਰਾ ਭਾਰਤ ਖੇਲੋ ਇੰਡੀਆ ਦਾ ਇੰਤਜ਼ਾਰ ਕਰ ਰਿਹਾ ਹੈ। ਕਸ਼ਮੀਰ ਵਿੱਚ ਵਿੰਟਰ ਗੇਮਜ਼ ਕਰਵਾਈਆਂ ਜਾ ਰਹੀਆਂ ਹਨ।
ਇੱਥੇ 11 ਖੇਡਾਂ ਵਿੱਚ ਦੇਸ਼ ਭਰ ਦੇ 1500 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਿੱਥੇ ਸੈਲਾਨੀਆਂ ਨੇ ਖੂਬ ਆਨੰਦ ਲਿਆ। ਇਸ ਦੇ ਨਾਲ ਹੀ ਲੋਕਾਂ ਨੇ ਅਨੁਰਾਗ ਠਾਕੁਰ ਦੀ ਕ੍ਰਿਕੇਟ ਦੇਖਣ ਦਾ ਵੀ ਆਨੰਦ ਲਿਆ।