The Summer News
×
Friday, 10 May 2024

ਜੇਲ੍ਹ ਮੰਤਰੀ ਵੱਲੋਂ ਵੱਡੇ-ਵੱਡੇ ਕੀਤੇ ਗਏ ਦਾਅਵੇ, ਪੜੋ ਪੂਰੀ ਖਬਰ

ਚੰਡੀਗੜ੍ਹ : ਜਦੋਂ ਤੋਂ ਆਪ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਜੇਲ੍ਹ ਮੰਤਰੀ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਜੇਲ੍ਹਾਂ ਵਿੱਚ ਮੋਬਾਇਲ ਅਤੇ ਨਸ਼ਾ ਬਿਲਕੁਲ ਬੰਦ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਜੇਲ੍ਹ ਵਿੱਚ ਨਸ਼ਾ ਜਾਂ ਮੋਬਾਇਲ ਮਿਲਦਾ ਹੈ ਤਾਂ ਉਸ ਜੇਲ੍ਹ ਦਾ ਸੁਪਰੀਡੈਂਟ ਜ਼ਿੰਮੇਵਾਰ ਹੋਵੇਗਾ। ਜੇਲ੍ਹ ਮੰਤਰੀ ਵੱਲੋਂ ਭਾਵੇਂ ਲੱਖਾਂ ਦਾਅਵੇ ਕੀਤੇ ਗਏ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਮੋਬਾਇਲ ਅਤੇ ਨਸ਼ੇ ਤੇ ਲਗਾਮ ਲਗਾ ਦਿੱਤੀ ਹੈ। ਪਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਮੋਬਾਈਲ ਮਿਲਣਾ ਬੰਦ ਹੀ ਨਹੀਂ ਹੋ ਰਹੇ ਜੇਲ੍ਹ ਅੰਦਰ 6 ਬੰਡਲ ਲਾਵਾਰਿਸ ਹਾਲਾਤਾਂ ਵਿੱਚ ਮਿਲੇ ਹਨ, ਜਦੋਂ ਇਨ੍ਹਾਂ ਬੰਡਲ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਨ੍ਹਾਂ ਵਿੱਚੋਂ 6 ਮੋਬਾਇਲ ਫੋਨ, 9 ਚਾਰਜਰ, 94 ਜਰਦੇ ਦੀਆਂ ਪੁੜੀਆਂ, 3 ਸਿਗਰਟਾਂ ਦੀਆਂ ਡੱਬੀਆਂ ਮਿਲੀਆਂ ਹਨ। ਇਹ ਸਾਰਾ ਸਾਮਾਨ ਜੇਲ੍ਹ ਵਿੱਚ ਕਿਵੇਂ ਆਇਆ ਅਤੇ ਇਹ ਕਿਸ ਕਿਸ ਕੈਦੀਆਂ ਨੂੰ ਦੇਣਾ ਸੀ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ, ਪੁਲਿਸ ਵੱਲੋਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਮੌਕੇ ਤੇ ਨਾਭਾ ਸਦਰ ਪੁਲੀਸ ਦੇ ਇੰਚਾਰਜ ਗਗਨਦੀਪ ਸਿੰਘ ਨੇ ਕਿਹਾ ਕਿ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਅਣਪਛਾਤੇ ਵਿਅਕਤੀਆਂ ਵੱਲੋਂ 6 ਬੰਡਲ ਅੰਦਰ ਥ੍ਰੋਅ ਕੀਤੇ ਗਏ, ਜਦੋਂ ਇਨ੍ਹਾਂ ਬੰਡਲ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਨ੍ਹਾਂ ਵਿੱਚੋਂ 6 ਮੋਬਾਇਲ ਫੋਨ, 9 ਚਾਰਜਰ, 94 ਜਰਦੇ ਦੀਆਂ ਪੁੜੀਆਂ, 3 ਸਿਗਰਟਾਂ ਦੀਆਂ ਡੱਬੀਆਂ ਮਿਲੀਆਂ ਹਨ। ਇਨ੍ਹਾਂ ਮੋਬਾਈਲਾਂ ਅਤੇ ਜਰਦੇ ਦੀਆਂ ਪੁੜੀਆਂ ਕਿਸ ਦੀਆਂ ਸਨ ਅਤੇ ਕੌਣ ਇਨ੍ਹਾਂ ਦੀ ਵਰਤੋਂ ਕਰ ਰਿਹਾ ਸੀ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਭਾਵੇਂ ਕਿ ਜੇਲ੍ਹ ਮੰਤਰੀ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਲ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਮੋਬਾਇਲ ਨਹੀਂ ਜਾਵੇਗਾ ਪਰ ਜੇਲ੍ਹ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਅਜੇ ਵੀ ਲਗਾਤਾਰ ਮੋਬਾਇਲ ਕੁਝ ਹੋਰ ਨਸ਼ੀਲਾ ਪਦਾਰਥ ਜੇਲ੍ਹਾਂ ਅੰਦਰ ਮਿਲ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਕਈ ਖੂੰਖਾਰ ਅਪਰਾਧੀ ਤੇ ਨੀਗਰੋ ਨਜ਼ਰਬੰਦ ਹਨ।


Story You May Like