The Summer News
×
Monday, 20 May 2024

ਆਮ ਆਦਮੀ ਪਾਰਟੀ ਦੇ ਆਗੂ ਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ

ਤਰਨਤਾਰਨ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਹਰ ਵਿਅਕਤੀ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰ ਹੈ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵਧੀਆ ਰਾਜ ਅਤੇ ਪ੍ਰਸ਼ਾਸਨ ਮਿਲੇਗਾ ਪਰ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇਨਸਾਫ਼ ਮਿਲ ਰਿਹਾ ਹੈ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਵ੍ਹੱਟਸਐਪ ਕਾਲ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਦੀ ਇਤਲਾਹ ਉਨ੍ਹਾਂ ਵੱਲੋਂ ਥਾਣਾ ਖਾਲੜਾ ਪੁਲਸ ਨੂੰ ਦਿੱਤੀ ਹੋਈ ਹੈ। ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਧਮਕੀਆਂ ਦੇਣ ਵਾਲੇ ਆਗੂਆਂ ਦੀ ਮਦਦ ਕਰ ਰਹੀ ਹੈ।


ਪੀੜਤ ਵਿਅਕਤੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਆਪਣੇ ਹੀ ਰਿਸ਼ਤੇਦਾਰੀ ਵਿੱਚ ਕਿਸੇ ਨਾਲ ਲਾਗ ਡਾਟ ਹੈ ਅਤੇ ਉਹ ਵਿਅਕਤੀ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਜਿਸ ਕਰਕੇ ਉਹ ਹਰ ਰੋਜ਼ ਥਾਣੇ ਅਤੇ ਐੱਸ.ਐੱਸ.ਪੀ, ਡੀ ਐੱਸ ਪੀ ਉਹ ਆਪਣੀ ਜਾਨ ਮਾਲ ਦੀ ਰਾਖੀ ਕਰਨ ਲਈ ਦਰਖਾਸਤਾਂ ਵੀ ਦੇ ਰਹੇ ਹਨ। ਪਰ ਥਾਣਾ ਖਾਲੜਾ ਪੁਲਸ ਉਕਤ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ  ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਮਦਦ ਕਰ ਰਹੀ ਹੈ। ਪੀੜਤ ਵਿਅਕਤੀ ਗੁਰਲਾਲ ਸਿੰਘ ਅਤੇ ਉਸਦੇ ਪਰਿਵਾਰ ਨੇ ਕਿਹਾ ਕਿ ਜੇ ਉਨ੍ਹਾਂ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਥਾਣਾ ਖਾਲੜਾ ਦੇ SHO ਨਰਿੰਦਰ ਸਿੰਘ ਢੋਟੀਆਂ ਹੋਣਗੇ।


ਉਧਰ ਜਦ ਇਸ ਸਾਰੇ ਮਾਮਲੇ ਸਬੰਧੀ ਥਾਣਾ ਖਾਲੜਾ ਦੇ SHO ਨਰਿੰਦਰ ਸਿੰਘ ਢੋਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਲਾਲ ਸਿੰਘ ਵੱਲੋਂ ਦਿੱਤੀ ਲਿਖਤੀ ਦਰਖਾਸਤ ਤੇ ਉਨ੍ਹਾਂ ਵੱਲੋਂ ਰਪਟ ਦਰਜ ਕਰ ਲਈ ਗਈ ਹੈ ਪਰ ਕੋਈ ਵੀ  ਸ਼ੰਕਰ ਨਾ ਬਣਦਾ ਹੋਣ ਕਾਰਨ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਗੁਰਲਾਲ ਸਿੰਘ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਅਪੀਲ ਕੀਤੀ ਗਈ ਹੈ।


Story You May Like