The Summer News
×
Tuesday, 21 May 2024

ਮਨੀਕਰਨ ਸਾਹਿਬ ਵਿਖੇ ਬਦਲ ਫੱਟਣ ਨਾਲ ਕਈ ਲੋਕ ਹੋਏ ਲਾਪਤਾ, ਪੜੋ ਪੂਰੀ ਖਬਰ

ਚੰਡੀਗੜ੍ਹ : ਮਾਨਸੂਨ ਆਉਣ ਨਾਲ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸੂਨ ਦਾ ਸਭ ਤੋਂ ਵੱਧ ਪ੍ਰਭਾਵ ਹਿਮਾਚਲ ਪ੍ਰਦੇਸ਼ ‘ਤੇ ਪੈ ਰਿਹਾ ਹੈ। ਹਿਮਾਚਲ ‘ਚ ਮੌਸਮ ਦੇ ਇਕਦਮ ਬਦਲਣ ਨਾਲ landslide ਹੋ ਰਹੇ ਹਨ ਨਾਲ ਹੀ ਕਈ ਥਾਵਾਂ ‘ਤੇ ਬਦਲਣ  ਦੇ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਬੀਤੀ ਰਾਤ ਭਾਰੀ ਬਰਸਾਤ ਪੈਣ ਨਾਲ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਵਿਖੇ ਬਦਲ ਫਟ ਗਏ। ਜਿਸ ਨਾਲ ਕਈ ਘਰ ਰੁੜ ਗਏ। ਬਦਲ ਫਟਣ ਨਾਲ ਹੜ੍ਹ ਆਇਆ ਜਿਸ ਨਾਲ ਲੋਕਾਂ ਦੇ ਘਰਾਂ ਦੇ ਨਾਲ ਕੁਝ ਕੁ ਲੋਕ ਲਾਪਤਾ ਵੀ ਦਸੇ ਜਾ ਰਹੇ ਹਨ।


ਜਿਵੇਂ ਹੀ ਇਸ ਦੀ ਸੂਚਨਾ ਪ੍ਰਸਾਸ਼ਨ ਨੂੰ ਮਿਲੀ ਉਸੇ ਦੌਰਾਨ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਕਸੌਲ ਜਾਂਦੀ ਸੜਕ ‘ਤੇ ਵੀ ਮਲਬਾ ਡਿੱਗ ਗਿਆ ਜਿਸ ਦੌਰਾਨ ਸੜਕ ਜਾਮ ਹੋ ਗਈ ਹੈ।


Story You May Like