The Summer News
×
Friday, 10 May 2024

ਡੇਂਗੂ, ਮਲੇਰੀਆ ਦੀ ਰੋਕਥਾਮ ਬਾਰੇ ਲਗਾਈ ਗਈ ਵਰਕਸ਼ਾਪ

ਕਪੂਰਥਲਾ, 29 ਮਾਰਚ – ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਮੈਡੀਕਲ ਅਫਸਰਾਂ, ਫਾਰਮੇਸੀ ਅਫਸਰਾਂ, ਮਲਟੀ ਪਰਪਜ ਹੈਲਥ ਸੁਪਰਵਾਈਜਰ ਮੇਲ, ਏ.ਐਨ.ਏਮਜ ਅਤੇ ਆਸ਼ਾ ਵਰਕਰਾਂ ਦੀ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਸੰਬੰਧ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਟੈਸਟਿੰਗ ਅਤੇ ਇਲਾਜ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਜਿਲਾ ਐਪੀਡੀਮੋਲੋਜਿਸਟ ਡਾ.ਨੰਦਿਕਾ ਖੁੱਲਰ ਨੇ ਕਿਹਾ ਕਿ ਖੜਾ ਪਾਣੀ ਬੀਮਾਰੀ ਦਾ ਘਰ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਨਿਯਮ ਹੈ ਕਿ ਪਾਣੀ ਵੱਗਦਾ ਰਹੇ ਪਰ ਜਦ ਅਸੀਂ ਇਸ ਦੇ ਉਲਟ ਜਾਂਦੇ ਹਾਂ ਤਾਂ ਅਸਲ ਵਿਚ ਆਪਣੀ ਸਿਹਤ ਨਾਲ ਹੀ ਖਿਲਵਾੜ ਕਰਦੇ ਹਾਂ।


ਉਨਾਂ ਦੱਸਿਆ ਕਿ ਖੜਾ ਪਾਣੀ ਡੇਂਗੂ, ਮਲੇਰੀਆ ਦੇ ਮੱਛਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬੇਮੌਸਮੀ ਬਾਰਸ਼ ਕਰ ਕੇ ਵੀ ਥਾਂ ਥਾਂ ਤੇ ਖੜੇ ਪਾਣੀ ਕਾਰਨ ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਵਧਦੀ ਹੈ । ਉਨ੍ਹਾਂ ਹਾਜਰੀਨ ਨੂੰ ਕਿਹਾ ਕਿ ਉਹ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕਰਨ। ਇਹੀ ਨਹੀਂ ਜੇਕਰ ਡੇਂਗੂ ਜਾਂ ਮਲੇਰੀਆ ਦਾ ਸ਼ੱਕੀ ਮਰੀਜ ਆਉਂਦਾ ਹੈ ਤਾਂ ਉਸ ਦੇ ਟੈਸਟ ਕਰਵਾਏ ਜਾਣ ਜੋਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫਤ ਹਨ।


ਉਨ੍ਹਾਂ ਲੋਕਾਂ ਨੂੰ ਪੂਰੀ ਬਾਹਾਂ ਦੇ ਕਪੜੇ ਪਾ ਕੇ ਰੱਖਣ, ਮੱਛਰਦਾਨੀਆਂ ਦਾ ਪ੍ਰਯੋਗ ਕਰਨ, ਫਰਿੱਜਾਂ ਦੀਆਂ ਟ੍ਰੇਆ ਸਾਫ ਰੱਖਣ, ਛੱਤਾਂ ਤੇ ਪਈਆਂ ,ਟੰਕੀਆ ਦੇ ਢਕਣ ਬੰਦ ਰੱਖਣ ਦੀ ਸਲਾਹ ਦਿੱਤੀ । ਉਨ੍ਹਾਂ ਲੋਕਾਂ ਨੂੰ ਬੁਖਾਰ, ਸਿਰਦਰਦ, ਬਦਨਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਨੂੰ ਹਲਕੇ ਵਿਚ ਨਾ ਲੈਣ ਨੂੰ ਕਿਹਾ ਤੇ ਸੈਲਫ ਮੈਡੀਕੇਸ਼ਨ ਤੋਂ ਬਚਣ ਲਈ ਕਿਹਾ।

Story You May Like