The Summer News
×
Tuesday, 30 April 2024

ਪਿੰਡ ਬਰ੍ਹਮੀ ਵਿਖੇ ਕਿਸਾਨ ਦੇ ਖੇਤਾਂ ’ਚ ਬਿਜਲੀ ਸਪਲਾਈ ਵਾਲਾ ਟਰਾਂਸਫਾਰਮਰ ਚੋਰਾਂ ਨੇ ਭੰਨਿਆ

ਰਾਏੇਕੋਟ (ਦਲਵਿੰਦਰ ਸਿੰਘ ਰਛੀਨ) — ਪਿੰਡ ਬਰ੍ਹਮੀ ਵਿਖੇ ਇੱਕ ਕਿਸਾਨ ਦੇ ਖੇਤਾਂ ’ਚ ਲੱਗੇ ਨਿੱਜੀ ਬਿਜਲੀ ਟਰਾਂਸਫਾਰਮਰ ਨੂੰ ਕੁੱਝ ਅਣਪਛਾਤੇ ਚੋਰਾਂ ਵੱਲੋਂ ਭੰਨ ਕੇ ਕੀਮਤੀ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਪੀੜਤ ਕਿਸਾਨ ਦੇ ਖੇਤਾਂ ਵਿਚ ਇਸ ਸਾਲ ਅੰਦਰ ਤੀਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਏਵਨਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ ਅਤੇ ਸੁਰਜੀਤ ਸਿੰਘ ਵਾਸੀ ਬਰ੍ਹਮੀ ਨੇ ਦੱਸਿਆ ਕਿ ਉਨ੍ਹਾਂ ਦੇ ਸਰਾਭਾ ਰੋਡ ’ਤੇ ਸਥਿਤ ਖੇਤ ਵਿਚ ਨਿੱਜੀ ਖਰਚੇ ’ਤੇ ਬਿਜਲੀ ਸਪਲਾਈ ਵਾਲਾ ਟਰਾਂਸਫਾਰਮਰ ਲਗਵਾਇਆ ਹੋਇਆ ਹੈ ਪ੍ਰੰਤੂ ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਨੇ ਇਸ ਟਰਾਂਸਫਾਰਮਰ ਨੂੰ ਭੰਨ ਕੇ ਵਿਚੋਂ ਕੀਮਤੀ ਸਮਾਨ ਤੇ ਤੇਲ ਆਦਿ ਚੋਰੀ ਕਰ ਲਿਆ, ਜਦਕਿ ਇਸ ਸਾਲ ਵਿਚ ਤੀਜੀ ਵਾਰ ਇਸ ਟਰਾਂਸਫਾਰਮਰ ਨੂੰ ਭੰਨ ਕੇ ਸਮਾਨ ਚੁਰਾਇਆ ਗਿਆ ਹੈ, ਸਗੋਂ ਜਦੋਂ ਦਾ ਇਹ ਟਰਾਂਸਫਾਰਮਰ ਲਗਵਾਇਆ ਹੈ, ਉਦੋ ਤੋਂ ਸੱਤ ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਜਿਥੇ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਦੁਬਾਰਾ ਮੁਰੰਮਤ ਕਰਵਾਉਣ ਲਈ ਉਨ੍ਹਾਂ ਨੂੰ 15-20 ਹਜ਼ਾਰ ਰੁਪਏ ਦਾ ਹੋਰ ਖਰਚਾ ਖੜ੍ਹਾ ਹੋ ਗਿਆ। ਪੀੜਤ ਨੇ ਇਸ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਅਤੇ ਪਾਵਰਕਾਮ ਰਾਏਕੋਟ ਵਿਖੇ ਸਿਕਾਇਤ ਦਰਜ ਕਰਵਾ ਦਿੱਤੀ ਹੈ।

ਪਿੰਡ ਬਰ੍ਹਮੀ ਵਿਖੇ ਇੱਕ ਕਿਸਾਨ ਦੇ ਖੇਤਾਂ ’ਚ ਲੱਗੇ ਨਿੱਜੀ ਬਿਜਲੀ ਟਰਾਂਸਫਾਰਮਰ ਨੂੰ ਕੁੱਝ ਅਣਪਛਾਤੇ ਚੋਰਾਂ ਵੱਲੋਂ ਭੰਨ ਕੇ ਕੀਮਤੀ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਪੀੜਤ ਕਿਸਾਨ ਦੇ ਖੇਤਾਂ ਵਿਚ ਇਸ ਸਾਲ ਅੰਦਰ ਤੀਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਏਵਨਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ ਅਤੇ ਸੁਰਜੀਤ

Story You May Like