The Summer News
×
Tuesday, 21 May 2024

ਇਸ ਕਾਰਨ ਕਰਕੇ KL Rahul ਛੱਡ ਸਕਦੇ ਹਨ ਸ਼੍ਰੀਲੰਕਾ ਸੀਰੀਜ਼, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਭਾਰਤੀ ਸਟਾਰ ਕ੍ਰਿਕੇਟਰ KL Rahul ਅਤੇ ਬਾਲੀਵੁੱਡ ਦੀ ਅਭਿਨੇਤਰੀ ਆਥੀਆ ਸ਼ੈੱਟੀ ਅੱਜ ਕੱਲ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੌਰਾਨ ਸੋਸ਼ਲ ਮੀਡੀਆਂ ‘ਤੇ ਰੌਲਾ ਪਿਆ ਹੋਇਆ ਹੈ ਕਿ KL Rahul ਆਪਣੇ ਵਿਆਹ ਦੇ ਚਲਦੇ ਸ਼੍ਰੀਲੰਕਾ ਸੀਰੀਜ਼ ਨੂੰ ਛੱਡ ਸਕਦੇ ਹਨ। ਇਸ ਖਬਰ ਦੇ ਸੋਸ਼ਲ ਮੀਡੀਆ ‘ਤੇ ਫੈਲਣ ਨਾਲ ਪ੍ਰਸ਼ੰਸਕ ਕੁਮੇਂਟ ਕਰ ਸਵਾਲ ਖੜੇ ਕਰ ਰਹੇ ਹਨ। ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਕੇਐੱਲ ਰਾਹੁਲ ਨੂੰ ਨਿਊਜ਼ੀਲੈਂਡ ਦੌਰੇ 'ਤੇ ਵੀ ਆਰਾਮ ਦਿੱਤਾ ਗਿਆ ਸੀ।


ਬਾਲੀਵੁੱਡ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਖਬਰਾਂ ਫੈਲ ਰਹੀਆਂ ਹਨ ਕਿ ਦੋਵਾਂ ਜਨਵਰੀ 2023 'ਚ ਵਿਆਹ ਕਰ ਸਕਦੇ ਹਨ।


 

Story You May Like