The Summer News
×
Friday, 10 May 2024

ਜ਼ਿੰਦਗੀ 'ਚ ਹੋਣਾ ਚਾਹੁੰਦੇ ਹੋ ਸਫਲ ਤਾਂ ਅਪਣਾਓ ਇਹ ਨੁਕਤਾ, ਬਹੁਤ ਜਲਦ ਮਿਲ ਜਾਏਗੀ ਕਾਮਯਾਬੀ

ਚੰਡੀਗੜ੍ਹ : ਤੁਹਾਨੂੰ ਦਸ ਦਈਏ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ । ਸਾਡੇ ਆਲੇ-ਦੁਆਲੇ ਕੁਝ ਚੀਜ਼ਾਂ ਦਾ ਬੁਰਾ ਅਤੇ ਚੰਗਾ ਪ੍ਰਭਾਵ ਪੈਦਾ ਰਹਿੰਦਾ ਹੈ। ਅਕਸਰ ਲੋਕਾਂ ਨੂੰ ਪੈਸਿਆਂ ਦੀ ਵੀ ਚਿੰਤਾ ਲੱਗੀ ਰਹਿੰਦੀ ਹੈ। ਇਸ ਲਈ ਘਰ ਵਿੱਚ ਕੁਝ ਚੰਗੀਆਂ ਚੀਜ਼ਾਂ ਰੱਖਣ ਨਾਲ ਸਕਰਾਤਮਕ ਊਰਜ਼ਾ ਦਾ ਪ੍ਰਭਾਵ ਪੈਦਾ ਹੈ।


ਇਸਦੇ ਨਾਲ ਹੀ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਮਾੜਾ ਨਾਰਾਕਮਤਕ ਊਰਜਾ ਦਾ ਵੀ ਪ੍ਰਭਾਵ ਪੈਦਾ ਹੈ। ਵਸਤੂ ਸ਼ਾਸਤਰ ਅਨੁਸਾਰ ਮੰਨਿਆ ਜਾਂਦਾ ਹੈ ਕਿ ਘਰ 'ਚ ਖੁਸ਼ਹਾਲੀ ਅਤੇ ਸਕਰਾਤਮਕ ਊਰਜਾ ਨਾਲ ਸਾਡੇ ਸਫਲਤਾ ਦੇ ਰਸਤੇ ਖੁੱਲ ਜਾਂਦੇ ਹਨ।


ਚਲੋ ਤੁਹਾਨੂੰ ਦੱਸ ਦਿੰਦੇ ਹਾਂ ਉਹਨਾਂ ਚੀਜ਼ਾਂ ਬਾਰੇ ਜੋ ਸਾਨੂੰ ਸਕਰਾਤਮਕ ਊਰਜਾ ਦੇਣ ਵਿੱਚ ਮਦਦ ਕਰਦੀਆਂ ਹਨ :


ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਤੁਸੀ ਆਪਣੇ ਘਰ ਵਿੱਚ ਉੱਤਰ ਦਿਸ਼ਾ ਵੱਲ ਇੱਕ ਕੱਚ ਦੇ ਭਾਂਡੇ ਵਿੱਚ ਚਾਂਦੀ ਦਾ ਸਿੱਕਾ ਰੱਖ ਦੇਵੋ। ਤੁਹਾਡੀ ਤਰੱਕੀ ਵਿੱਚ ਵਾਧਾ ਹੋਣ ਲੱਗ ਜਾਵੇਗਾ। ਜੇਕਰ ਤੁਸੀ ਆਪਣੇ ਕਾਰੋਬਾਰ ਵਿੱਚ ਵਾਧਾ ਪਾਉਣਾ ਚਾਹੁੰਦੇ ਹੋ ਤਾਂ ਉੱਤਰ ਦਿਸ਼ਾ ਵੱਲ ਇੱਕ ਚਾਂਦੀ ਦਾ ਕੱਛੂ ਰੱਖੋ ਲਵੋ ਅਤੇ ਉਸ ਨੂੰ ਵਾਰ- ਵਾਰ ਸਮੇਂ ਸਿਰ ਸਾਫ਼ ਕਰਦੇ ਰਹੋ।


 ਵਸਤੂ ਅਨੁਸਾਰ ਘਰ ਵਿੱਚ ਆਂਲਵੇ ਅਤੇ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਰਾਤਮਕ ਊਰਜਾ ਆੳੇੁਦੀ ਹੈ, ਇਨ੍ਹਾਂ ਦੀ ਪੂਜਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ, ਸਾਂਤੀ ਅਤੇ ਬਰਕਤ ਦਾ ਵਾਸ ਹੁੰਦਾ ਹੈ। ਕਦੇ ਕਿਸੇ ਦੀਆਂ ਗੱਲਾਂ 'ਚ ਆ ਕੇ ਆਪਣਾ ਵਕਤ ਬਰਵਾਦ ਨਾ ਕਰੋ , ਹਮੇਸ਼ਾ ਆਪਣੇ ਮਿੱਥੇ ਟੀਚੇ ਵੱਲ ਜਾਣ ਦਾ ਅਭਿਆਸ ਕਰੋ।
(ਮਨਪ੍ਰੀਤ ਰਾਓ)


 


 


 

Story You May Like