The Summer News
×
Saturday, 18 May 2024

ਜੂਨ ‘ਚ 6 ਫਿਸਦੀ ਵਧਿਆ ਭਾਰਤ ਦਾ ਇਸਪਾਤ ਉਤਪਾਦਨ, ਦੇਖੋ ਪੂਰੀ ਖ਼ਬਰ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਵਿਸ਼ਵ ਇਸਪਾਤ ਸੰਗ (ਵਰਲਡ ਸਟੀਲ ਐਸੋਸੀਏਸ਼ਨ) ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਸਾਲਾਨਾ ਆਧਾਰ ਤੇ ਜੂਨ ਵਿੱਚ 6 ਫੀਸਦੀ ਵਧ ਕਿ 1 ਕਰੋੜ ਟਨ ਹੋ ਗਿਆ। ਗਲੋਬਲ ਉਦਯੋਗ ਸੰਗਠਨ ਵਰਲਡ ਸਟੀਲ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਭਾਰਤ ਇਕੋ ਇਕ ਦੇਸ਼ ਹੈ ਜਿਸ ਨੇ ਜੂਨ ਦੌਰਾਨ ਆਪਣੇ ਇਸਪਾਤ ਉਤਪਾਦਨ ‘ਚ ਬੜ੍ਹਤ ਹਾਸਲ ਕੀਤੀ ਹੈ।


ਗਲੋਬਲ ਉਦਯੋਗ ਸੰਸਥਾ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਦੇਸ਼ ਨੇ ਜੂਨ 2021 ‘ਚ 94 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ ਸੀ। ਚੀਨ ਤੋਂ ਬਾਅਦ ਭਾਰਤ ਕੱਚੇ ਇਸਪਾਤ ਦਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਚੀਨ ਦਾ ਇਸ ਸਾਲ ਜੂਨ ਮਹੀਨੇ ਦੌਰਾਨ ਉਤਪਾਦਨ 3.3 ਫੀਸਦੀ ਘਟ ਕੇ 9.07 ਕਰੋਡ਼ ਟਨ ਤੇ ਆ ਗਿਆ। ਜੂਨ 2021 ‘ਚ ਇਸ ਦਾ ਉਤਪਾਦਨ 9.39 ਕਰੋੜ ਟਨ ਸੀ।

ਅਮਰੀਕਾ ‘ਚ ਉਤਪਾਦਨ ਪਿਛਲੇ ਮਹੀਨੇ 4.2 ਫ਼ੀਸਦੀ ਡਿੱਗ ਕੇ 69 ਲੱਖ ਟਨ ਰਹਿ ਗਿਆ। ਜੂਨ 2021 ‘ਚ ਇਹ 71 ਲੱਖ ਟਨ ਸੀ। ਰੂਸ ਦਾ ਇਸਪਾਤ ਉਤਪਾਦਨ 22.2 ਫੀਸਦੀ ਘਟ ਕੇ 50 ਲੱਖ ਟਨ ਤੇ ਆਉਣ ਦਾ ਅਨੁਮਾਨ ਹੈ। ਇਕ ਸਾਲ ਪਹਿਲਾਂ ਇਸੇ ਮਿਆਦ ‘ਚ ਰੂਸ ਦਾ ਇਸਪਾਤ ਉਤਪਾਦਨ 64 ਲੱਖ ਟਨ ਰਿਹਾ ਸੀ। ਚੋਟੀ ਦੇ ਦੱਸ ਇਸਪਾਤ ਉਤਪਾਦਕਾਂ ‘ਚ ਰੂਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।


Story You May Like