The Summer News
×
Saturday, 18 May 2024

ਸੁਰੱਖਿਆ ਰੈਗੂਲੇਟਰ ਵੱਲੋਂ ਇਲੈਕਟ੍ਰਿਕ ਵਾਹਨ ਵੇਚਣ ਵਾਲੀ ਕੰਪਨੀਆਂ ਨੂੰ ਕਿਉਂ ਭੇਜੇ ਗਏ ਨੋਟਿਸ : ਜਾਣੋ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ.ਸੀ.ਪੀ.ਏ) ਨੇ ਇਲੈਕਟ੍ਰਿਕ ਵਾਹਨਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੇ ਕਾਰਵਾਈ ਕਰਦਿਆਂ ਖੁਦ ਨੋਟਿਸ ਲੈਂਦੇ ਹੋਏ 4 -5 ਈ.ਵੀ ਨਿਰਮਾਤਾ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ। ਇਨ੍ਹਾਂ ਵਾਹਨਾਂ ‘ਚ ਬੈਟਰੀ ਫਟਣ ਕਾਰਨ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਸੀ.ਸੀ.ਪੀ.ਏ ਦੇ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਕਿਹਾ ਕਿ ਅਥਾਰਟੀ ਇਸ ਮਾਮਲੇ ‘ਚ ਛੇਤੀ ਸੁਣਵਾਈ ਸ਼ੁਰੂ ਕਰੇਗਾ। ਉਨ੍ਹਾਂ ਵੱਲੋਂ ਚਾਰ ਪੰਜ ਕੰਪਨੀਆਂ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨ ‘ਚ ਅੱਗ ਲੱਗਣ ਦਾ ਕਾਰਨ ਪੁੱਛਿਆ ਹੈ।


ਨਿਧੀ ਖਰੇ ਨੇ ਕਿਹਾ ਕਿ ਕੰਪਨੀਆਂ ਨੂੰ ਪੁੱਛਿਆ ਗਿਆ ਹੈ ਕਿ ਰੈਗੂਲੇਟਰ ਉਨ੍ਹਾਂ ਦੇ ਖ਼ਿਲਾਫ਼ ਕਿਉਂ ਨਾ ਕਰੇ।ਖਰੇ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ‘ਚ ਅੱਗ ਲੱਗਣ ਦੀ ਘਟਨਾ ‘ਚ ਲੋਕਾਂ ਨੂੰ ਜਾਨ ਵੀ ਗਵਾਉਣੀ ਪਈ ਹੈ, ਅਜਿਹੇ ‘ਚ ਇਹ ਸਵਾਲ ਉੱਠਦਾ ਹੈ ਕਿ ਬਾਜ਼ਾਰ ‘ਚ ਵੇਚੇ ਗਏ ਉਤਪਾਦ ਮਿਆਰੀ ਪ੍ਰੀਖਣ ਮਾਪਦੰਡਾਂ ਤੇ ਖਰੇ ਉਤਰੇ ਸਨ।


Story You May Like