The Summer News
×
Saturday, 11 May 2024

ESIC ‘ਚ ਇਨ੍ਹਾਂ ਅਹੁਦਿਆਂ ‘ਤੇ ਬਿਨਾਂ ਪ੍ਰੀਖਿਆ ਮਿਲ ਸਕਦੀ ਹੈ ਨੌਕਰੀ, ਬਿਨੈ ਸ਼ੁਰੂ

ਕਰਮਚਾਰੀ ਰਾਜ ਬੀਮਾ ਨਿਗਮ ESIC ਨੇ ਸਪੈਸ਼ਲਿਸਟ ਗ੍ਰੇਡ-II Junior/Senior Scale ਦੀਆਂ ਵੱਖ-ਵੱਖ ਅਸਾਮੀਆਂ ‘ਤੇ ਭਰਤੀ recruitment ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ, ਜੋ ਇਨ੍ਹਾਂ ਅਸਾਮੀਆਂ ESIC Recruitment 2022 ਲਈ ਅਪਲਾਈ ਕਰਨਾ ਚਾਹੁੰਦੇ ਹਨ, ESIC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।


ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.esic.nic.in/ ‘ਤੇ ਕਲਿੱਕ ਕਰਕੇ ਵੀ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ ‘ਤੇ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ https://www.esic.nic.in/recruitments ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 45 ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਵਿੱਚੋਂ 40 ਸਪੈਸ਼ਲਿਸਟ ਗ੍ਰੇਡ Senior Scale ਅਤੇ 5 ਸਪੈਸ਼ਲਿਸਟ ਗ੍ਰੇਡ Junior Grade Scale-2 ਲਈ ਹਨ।


ਮਹੱਤਵਪੂਰਨ ਮਿਤੀ


ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ: 20 ਅਪ੍ਰੈਲ 2022


ਅਸਾਮੀਆਂ ਦੇ ਵੇਰਵੇ

ਸਪੈਸ਼ਲਿਸਟ ਗ੍ਰੇਡ-2 (ਜੂਨੀਅਰ ਸਕੇਲ) – 5 ਅਸਾਮੀਆਂ


ਸਪੈਸ਼ਲਿਸਟ ਗ੍ਰੇਡ-2 (ਸੀਨੀਅਰ ਸਕੇਲ)-40 ਅਸਾਮੀਆਂ


ਯੋਗਤਾ ਮਾਪਦੰਡ

ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਅਨੁਸਾਰੀ ਯੋਗਤਾ ਹੋਣੀ ਚਾਹੀਦੀ ਹੈ।


ਉਮਰ ਸੀਮਾ

ਉਮੀਦਵਾਰਾਂ ਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ (ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਹੋਵੇਗੀ)।


ਪੇ ਸਕੇਲ

ਸਪੈਸ਼ਲਿਸਟ ਗ੍ਰੇਡ 2 (ਸੀਨੀਅਰ ਗ੍ਰੇਡ) – ਪੇ ਮੈਟ੍ਰਿਕਸ ਲੈਵਲ 12 ਦੇ ਤਹਿਤ 78,800 ਰੁਪਏ ਦਿੱਤੇ ਜਾਣਗੇ।


ਸਪੈਸ਼ਲਿਸਟ ਗ੍ਰੇਡ 2 (ਜੂਨੀਅਰ ਗ੍ਰੇਡ) – ਪੇ ਮੈਟ੍ਰਿਕਸ ਲੈਵਲ 11 ਦੇ ਤਹਿਤ 67,700 ਰੁਪਏ ਦਿੱਤੇ ਜਾਣਗੇ।


Story You May Like