The Summer News
×
Tuesday, 21 May 2024

ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 01 ਦੇ ਮੁਕਾਬਲੇ ਸ਼ੁਰੂ

ਪਟਿਆਲਾ, 05 ਮਾਰਚ - ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਾਂਝੇ ਉੱਦਮ ਨਾਲ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ( ਐੱਨ.ਆਈ.ਐਸ.) ਪਟਿਆਲਾ ਦੇ ਸਾਈਕਲਿੰਗ ਵੈਲੋਡਰੰਮ ਵਿੱਚ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ-1 ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਲੀਗ ਦਾ ਉਦਘਾਟਨ ਐਮ.ਐਲ.ਏ. ਘਨੌਰ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ, ਪਦਮਸ਼੍ਰੀ ਸੁਨੀਤਾ ਰਾਣੀ ਏਸ਼ੀਅਨ ਗੇਮਜ਼ ਸੋਨ ਤਗਮਾ ਜੇਤੂ , ਏਅਰ ਮਾਰਸ਼ਲ ਵਿਸ਼ਸ਼ਟ ਸੇਵਾ ਮੈਡਲ ਜੇਤੂ ਡਾ. ਰਕੇਸ਼ ਕੁਮਾਰ ਰਣਿਆਲ ਸੀ.ਈ.ਓ. ਪਾਰਕ ਹਸਪਤਾਲ ਪਟਿਆਲਾ , ਨੈਸ਼ਨਲ ਚੈਂਪੀਅਨ ਅਥਲੀਟ ਚਰਨਜੀਤ ਸਿੰਘ ਬਾਜਵਾ, ਸਾਈਕਲਿੰਗ ਲੀਗ ਦੇ ਕੋਆਰਡੀਨੇਟਰ ਜਗਦੀਪ ਸਿੰਘ ਕਾਹਲੋਂ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜ਼ੋਨਲ ਕੋਆਰਡੀਨੇਟਰ ਨੀਰਜ ਤੰਵਰ ਨੇ ਕੀਤਾ।


ਇਸ ਮੌਕੇ ਐਮ.ਐਲ.ਏ . ਗੁਰਲਾਲ ਸਿੰਘ ਘਨੌਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਖੇਲੋ ਇੰਡੀਆ ਲੀਗ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਈਕਲਿੰਗ ਦੇ ਪੰਜਾਬ ਵਿਚ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਲੇ ਕਰ ਰਹੀ ਹੈ। ਪੰਜਾਬ ਸਰਕਾਰ ਖਿਡਾਰੀਆਂ ਲਈ ਚੰਗੀ ਖੇਡ ਨੀਤੀ ਤਿਆਰ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਪਦਮਸ਼੍ਰੀ ਸੁਨੀਤਾ ਰਾਣੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਟੈਲੰਟ ਦੀ ਕੋਈ ਕਮੀ ਨਹੀਂ ਹੈ, ਲੋੜ ਹੈ ਹੁਨਰ ਨੂੰ ਪਛਾਣ ਕੇ ਸਹੀ ਦਿਸ਼ਾ ਦੇਣ ਦੀ। ਉਹਨਾਂ ਕਿਹਾ ਕਿ ਅੱਜ ਲੜਕੀਆਂ ਕਿਸੇ ਗੱਲੋਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹੈ। ਉਪਲਿੰਕ ਖੇਡਾਂ ਵਿੱਚ ਅੱਜ ਭਾਰਤ ਲਈ ਸਭ ਤੋਂ ਵੱਧ ਤਗਮੇ ਮਹਿਲਾਵਾਂ ਜਿੱਤ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਾਈਕਲਿੰਗ ਖੇਡ ਵਿੱਚ ਵੀ ਮਹਿਲਾਵਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ।

ਨੈਸ਼ਨਲ ਚੈਂਪੀਅਨ ਥਲੀਟ ਚਰਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਖੇਡ ਨਾਲ ਜਿੱਥੇ ਖਿਡਾਰੀ ਸਰੀਰਕ ਤੌਰ 'ਤੇ ਫਿੱਟ ਹੰਦਾ ਹੈ ਉਥੇ ਸਮਾਜ ਵਿੱਚ ਵੀ ਉਸਦੀ ਵੱਖਰੀ ਪਛਾਣ ਮਿਲਦੀ ਹੈ। ਖਿਡਾਰੀ ਜਿੱਥੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਰਦੇ ਹਨ, ਓਥੇ ਹਰ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਉਹਨਾਂ ਦੀ ਸਮਰੱਥਾ ਵੀ ਵੱਧ ਜਾਂਦੀ ਹੈ।
ਅੱਜ ਹੋਏ ਮੁਕਾਬਲਿਆਂ ਤਹਿਤ 500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸੀਨੀਅਰ ਵਰਗ) ਵਿੱਚ ਲੀਕਜੇਸ ਅੰਗਮੋ (ਲੇਹ) ਨੇ 41.66 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ,  ਹਰਪ੍ਰੀਤ ਕੌਰ (ਪੰਜਾਬ) ਨੇ 44 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਮੁਕੁਲ (ਹਰਿਆਣਾ) ਨੇ 44.8 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ।

500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਜੂਨੀਅਰ ਵਰਗ) ਵਿੱਚ ਹਿਮਾਂਸ਼ੀ ਸਿੰਘ ਨੇ 41 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ ਵਿਮਲਾ ਐਨ ਆਈ ਐੱਸ ਪਟਿਆਲਾ ਨੇ 42 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਰੁਚਿਕਾ ਸਿੰਘ (ਹਰਿਆਣਾ) ਨੇ 43 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। 500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸਬ ਜੂਨੀਅਰ ਵਰਗ) ਵਿੱਚ ਹਰਸ਼ੀਤਾ ਜਾਖੜ (ਐਨ.ਆਈ.ਐਸ ਪਟਿਆਲਾ) ਨੇ 40 ਸੈਕਿੰਡ  ਦਾ ਸਮਾਂ ਲੈ ਕੇ ਸੋਨ , ਸਰੀਤਾ ਕੁਮਾਰੀ  (ਐਨ.ਆਈ.ਐਸ ਪਟਿਆਲਾ) ਨੇ 41 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤੇ ਸੁਹਾਨੀ ਕੁਮਾਰੀ (ਐਨ.ਆਈ.ਐਸ ਪਟਿਆਲਾ) ਨੇ 44 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਲੀਗ ਕਰਵਾਉਣ ਵਿਚ ਸੁਸਾਇਟੀ ਫ਼ਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ ਗਈ ਹੈ।  

ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਅੰਤਰਰਾਸ਼ਟਰੀ ਸਾਈਕਲਿੰਗ ਕੋਚ ਸਾਬਕਾ ਡੀ.ਆਈ.ਜੀ ਪੰਜਾਬ ਪੁਲਿਸ,ਗੁਰਜੀਤ ਸਿੰਘ ਰੋਮਾਣਾ ਸਾਬਕਾ ਡੀ.ਐਸ.ਪੀ ਪੰਜਾਬ ਪੁਲਿਸ,ਡਾ ਨਿਰਮਾਲ ਸਿੰਘ ਡਵੀਜ਼ਨਲ ਸਕੱਤਰ ਐਨ.ਆਰ.ਐਮ,ਯੂ ਅੰਬਾਲਾ ਮੰਡਲ,ਭਰਪੂਰ ਸਿੰਘ,ਜਸਮੇਰ ਸਿੰਘ,ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਤਕਨੀਕੀ ਕੋਆਰਡੀਨੇਟਰ ਜੋਗਿੰਦਰ ਸਿੰਘ , ਡਾ. ਗੁਰਮੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਸਤਿੰਦਰਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਮਲਪ੍ਰੀਤ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ,ਸੰਜੇ ਟਾਹਲੀ ਸੀ.ਟੀ.ਆਈ ਭਾਰਤੀ ਰੇਲਵੇ,ਸੁਸਾਇਟੀ ਫ਼ਾਰ ਸਪੋਰਟਸਪਰਸਨ ਵੈਲਫੇਅਰ ਦੇ ਕੈਸ਼ੀਅਰ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Story You May Like