The Summer News
×
Friday, 10 May 2024

ਮੈਡਮ ਸੰਤੋਸ਼ ਕਟਾਰੀਆ ਨੂੰ ਪੰਜਾਬ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਨੇ ਦਿੱਤਾ ਮੈਮੋਰੰਡਮ

ਨਵਾਂਸ਼ਹਿਰ- ਬਲਾਚੌਰ, 5 ਅਗਸਤ -(ਤੇਜ ਪ੍ਰਕਾਸ਼)ਪੰਜਾਬ ਦੇ ਖੇਤੀਬਾੜੀ ਅਧਿਕਾਰੀਆ ਦੀ ਜਥੇਬੰਦੀ “ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਜਿਲਾ ਸ਼ਹੀਦ ਭਗਤ ਸਿੰਘ ਨਗਰ“ਵੱਲੋ ਮਾਨਯੋਗ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਨੂੰ ਪਿਛਲੇ ਦਿਨੀ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆ ਉੱਤੇ ਖੇਤੀਬਾੜੀ ਵਿਸਥਾਰ ਅਫਸਰਾਂ ਦੀਆ ਗੈਰ ਨਿਯਮਿਤ ਬਦਲੀਆ ਰੱਦ ਕਰਨ ਸੰਬੰਧੀ ਮੈਮੋਰੰਡਮ ਦਿੱਤਾ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਨੁਮਾਇਦਿਆ ਨੂੰ ਐਮ ਐਲ ੲਏ ਸਾਹਿਬਾ ਵੱਲੋ ਇਹ ਮਸਲਾਂ ਖੁਦ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮਿਲਕੇ ਹੱਲ ਕਰਾਉਣ ਦਾ ਭਰੋਸਾ ਦਿਵਾਇਆ ।


ਖੇਤੀਬਾੜੀ ਅਧਿਕਾਰੀਆ ਨੇ ਦੱਸਿਆ ਕਿ ਕਾਡਰ ਵੱਖਰਾ ਹੋਣ ਦੇ ਬਾਵਜ਼ੂਦ ਬਿਨਾਂ ਕਿਸੇ ਤਰਕ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀ ਚੁਣ ਕੇ ਆਏ ਖੇਤੀਬਾੜੀ ਵਿਕਾਸ ਅਫਸਰਾਂ ਦੀਆ ਨਾਮਜ਼ਦ ਅਸਾਮੀਆਂ ਉੱਪਰ ਖੇਤੀਬਾੜੀ ਵਿਸਥਾਰ ਅਫਸਰਾਂ ਦੀ ਤਾਇਨਾਤੀ ਕਰਨਾ ਬਿਲਕੁਲ ਵਾਜ਼ਿਬ ਨਹੀ ਹੈ ।ਸਰਕਾਰ ਵੱਲੋ ਮਿਤੀ 7-09-2011 ਨੂੰ ਜ਼ਾਰੀ ਹੁਕਮਾਂ ਵਿਚ ਸਪੱਸ਼ਟ ਲਿਖਆਂ ਹੈ ਕਿ ਖੇਤੀਬਾੜੀ ਵਿਕਾਸ਼ ਅਫਸਰ ਦੀ ਪੋਸਟ ਉੱਪਰ ਖੇਤੀਬਾੜੀ ਵਿਸਥਾਰ ਅਫਸਰਾਂ ਦੀ ਤਾਇਨਾਤੀ ਨਹੀ ਹੋ ਸਕਦੀ ਅਤੇ ਐਗਰੀਕਲਚਰ ਸਰਵਿਸਜ਼ ਰੂਲ ਮੁਤਾਬਿਕ ਦੋਵਾ ਪੋਸਟਾਂ ਦਾ ਕੇਡਰ ਵੱਖਰਾ ਵੱਖਰ ਹੈ। ਇਸ ਮੌਕੇ ਐਸੋਸੀਏਸ਼ਨ ਵੱਲੋ ਖੇਤੀਬਾੜੀ ਵਿਕਾਸ ਅਫਸਰ ਡਾ. ਵਿਜੇ ਮਹੇਸੀ਼, ਡਾ. ਨੀਤਨ, ਡਾ ਜਸਵਿੰਦਰ ਕੁਮਾਰ, ਡਾ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।


Story You May Like