The Summer News
×
Tuesday, 14 May 2024

ਵਿਧਾਇਕ ਗਰੇਵਾਲ ਨੇ ਕੀਤੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ"ਦਿੱਤੇ ਨਿਰਦੇਸ਼"

ਲੁਧਿਆਣਾ,16 ਫਰਵਰੀ (ਦਲਜੀਤ ਵਿੱਕੀ) ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਮੁੱਖ ਦਫਤਰ ਵਿਖੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਵਿਭਾਗ ਦੇ ਚੀਫ, ਐਸ ਸੀ, ਐਸਡੀਓ, ਜੇਈ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ ।


ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਲੋਕਾਂ ਨੂੰ ਬਿਜਲੀ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਜਿਸ ਦਾ ਮੌਕੇ ਤੇ ਹੱਲ ਲੱਭਣਾ ਥੋੜਾ ਮੁਸ਼ਕਿਲ ਹੁੰਦਾ ਹੈ , ਸੋ ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਨੂੰ ਇਸ ਸਬੰਧੀ ਹੁਣੇ ਤੋਂ ਹੀ ਤਿਆਰੀਆਂ ਖਿੱਚਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਟਰਾਂਸਫਾਰਮਰ ਖਸਤਾ ਹਾਲਤ ਵਿੱਚ ਹਨ, ਉਹਨਾਂ ਦੀ ਰਿਪੇਅਰ ਜਾਂ ਉਹਨਾਂ ਨੂੰ ਹੁਣੇ ਹੀ ਬਦਲ ਦਿੱਤਾ ਜਾਵੇ , ਇਸ ਤੋਂ ਇਲਾਵਾ ਬਿਜਲੀ ਦੀ ਕੋਈ ਤਾਰ ਜਾਂ ਹੋਰ ਕੋਈ ਵੀ ਕੰਮ ਹੈ ਉਸ ਨੂੰ ਹੁਣ ਤੋਂ ਹੀ ਅਮਲ ਚ ਲਿਆਂਦੇ ਹੋਏ ਕੰਮ ਨੂੰ ਮੁਕੰਮਲ ਕੀਤਾ ਜਾਵੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਚ ਬਿਜਲੀ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ ਉਸ ਲਈ ਵੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੋ ਵੀ ਟਰਾਂਸਫਾਰਮ ਇਲਾਕੇ ਵਿੱਚ ਨਵੇਂ ਲੱਗਣ ਵਾਲੇ ਹਨ ਉਨਾਂ ਨੂੰ ਵੀ ਫੌਰੀ ਤੌਰ ਤੇ ਲਗਾਇਆ ਜਾਵੇ ਤਾਂ ਜੋ ਹਲਕਾ ਵਾਸੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਘਾਟ ਨਾ ਆਵੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਟਿੱਬਾ ਥਾਣੇ ਦੇ ਸਾਹਮਣੇ ਨਵੇਂ ਗ੍ਰਿਡ ਤੇ ਕੰਮ ਚੱਲ ਰਿਹਾ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਚਾਲੂ ਕਰ ਲਿਆ ਜਾਵੇਗਾ । ਉਹਨਾਂ ਕਿਹਾ ਕਿ ਹਲਕੇ ਲਈ ਦੋ ਨਵੇਂ ਹੋਰ ਗਰਿਡਾ ਦੀ ਪ੍ਰਪੋਜਲ ਬਿਜਲੀ ਵਿਭਾਗ ਨੂੰ ਭੇਜੀ ਗਈ ਹੈ ਜਿਨਾਂ ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਵਾਸੀਆਂ ਨੇ ਉਹਨਾਂ ਨੂੰ ਜੋ  ਜਿੰਮੇਵਾਰੀ ਸੌਂਪੀ ਹੈ ਉਹ ਉਸਨੂੰ ਸੇਵਾ ਸਮਝ ਕੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਤੇ ਹਮੇਸ਼ਾ ਨਿਭਾਉਂਦੇ ਰਹਿਣਗੇ । ਇਸ ਮੌਕੇ ਤੇ ਪਾਰਟੀ ਵਰਕਰਾਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Story You May Like