The Summer News
×
Thursday, 09 May 2024

ਅਜਾਦੀ ਦੇ ਮਹਾਂਉਤਸਵ ‘ਤੇ ਯੂਥ ਕਲੱਬ ਵੱਲੋ ਹਰ ਘਰ ‘ਚ ਤਿਰੰਗਾਂ ਲਾਉਣ ਲਈ ਕੀਤਾ ਜਾਵੇਗਾ ਪ੍ਰੇਰਿਤ

ਮਾਨਸਾ: ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ‘ਚ ਹਰ ਘਰ ਤਿਰੰਗਾਂ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅਜਾਦੀ ਦੇ ਇਸ ਮਹਾਕੁੰਭ ਵਿੱਚ ਪਿਛਲੇ ਸਾਲ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡ ਗੇਹਲੇ,ਭਾਈਦੇਸਾ,ਰੜ ਵਿਖੇ 100 ਦੇ ਕਰੀਬ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ,ਜ਼ਿਲ੍ਹਾ ਪੱਧਰ ਦਾ ਸਭਿਆਚਾਰਕ ਮੇਲਾ,ਬਲਾਕ ਅਤੇ ਜ਼ਿਲ੍ਹਾ ਪੱਧਰ ਦਾ ਖੇਡ ਮੇਲਾ ਅਤੇ 20 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ।


ਅਜਾਦੀ ਦੇ ਮਹਾਂਉਤਸਵ ਦੇ ਇਸ ਕੁੰਭ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਵੱਲੋਂ ਪਿੰਡ ਪਿੰਡ ਜਾਕੇ ਲੋਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੂਵਾ ਕੇਦਰ ਮਾਨਸਾ ਨਾਲ ਸਬੰਧਤ ਜ਼ਿਲ੍ਹੇ ਵਿੱਚ 311 ਯੂਥ ਕਲੱਬਾਂ ਰਜਿਸਟਰਡ ਹਨ, ਅਤੇ ਇਸ ਮੁਹਿੰਮ ਅਧੀਨ ਹਰ ਯੂਥ ਕਲੱਬ ਆਪਣੇ ਪਿੰਡ ਜਾਂ ਮਹੁੱਲੇ/ਵਾਰਡ ਦੇ 200 ਘਰਾਂ ਵਿੱਚ ਜਾਕੇ ਲੋਕਾਂ ਨੂੰ ਮਿੱਤੀ 13 ਤੋਂ 15 ਅਗਸਤ ਤੱਕ ਰਾਸ਼ਟਰੀ ਝੰਡਾਂ ਲਾਉਣ ਲਈ ਪ੍ਰਰੇਤਿ ਕਰਨਗੇ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਰਾਸ਼ਟਰੀ ਝੰਡਾਂ ਕੋਡ ਵਿੱਚ ਤਬਦੀਲੀ ਕੀਤੀ ਗਈ ਹੈ।


ਜਿਸ ਵਿੱਚ ਕੋਈ ਵੀ ਦੇਸ਼ ਦਾ ਨਾਗਰਿਕ ਆਪਣੇ ਘਰ ਵਿੱਚ ਖੁੱਲੇ ਤੌਰ ਤੇ ਝੰਡਾਂ ਲਾ ਸਕਦਾ ਹੈ। ਉਹਨਾਂ ਦੱਸਿਆ ਕਿ ਰਾਸ਼ਟਰੀ ਝੰਡਾਂ ਡਾਕਘਰ ਵਿਚੋਂ ਬਿਲਕੁਲ ਥੋੜੀ ਕੀਮਤ ਤੇ ਖਰੀਦਿਆਂ ਜਾ ਸਕਦਾ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਲੋਕਾਂ ਨੂੰ ਹਰ ਘਰ ਤਿਰੰਗਾਂ ਮੁਹਿੰਮ ਬਾਰੇ ਜਾਣਕਾਰੀ ਦੇਣ ਲਈ ਮੋਟਰ ਸਈਕਲ ਰੈਲੀਆਂ,ਸਾਈਕਲ ਰੈਲੀਆ ਵੀ ਕੱਢ ਰਹੇ ਹਨ।


ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਿਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਕੁਇਜ ਮੁਕਾਬਲੇ,ਲੇਖ ਅਤੇ ਭਾਸ਼ਣ ਮੁਕਾਬਲੇ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਨਹਿਰੂ ਯੁਵਾ ਕੇਂਦਰ ਮਾਨਸਾ ਦੀ ਟੀਮ ਜਿੰਨਾਂ ਵਿੱਚ ਹਰਦੀਪ ਸਿਧੂ ਜਿਲ੍ਹਾ ਪ੍ਰਧਾਨ ਸਿਖਿਆ ਵਿਕਾਸ ਮੰਚ ਮਾਨਸਾ ਮਨਪ੍ਰੀਤ ਕੌਰ ਆਹਲੂਪੁਰ,ਮੰਜੂ ਰਾਣੀ ਸਰਦੂਲਗੜ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਸਿੰਘ ਹੀਰਕੇ,ਸੁਖਵਿੰਦਰ ਸਿੰਘ ਸਰਦੂਲੇਵਾਲਾ ਸ਼ਮੂਲ਼ੀਅਤ ਕਰ ਰਹੇ ਹਨ।


Story You May Like