The Summer News
×
Sunday, 19 May 2024

ਹਲਕਾ ਗਿੱਲ ਦੇ ਪਿੰਡ ਲਲਤੋਂ ਕਲਾਂ ਬਿੱਟੂ ਦੇ ਹੱਕ ‘ਚ ਨਿੱਤਰਿਆ

ਆਉਂਦੇ ਪੰਜਾਂ ਸਾਲਾਂ ‘ਚ ਲੁਧਿਆਣਾ ਲੋਕ ਸਭਾ ਹਲਕਾ ਇਕ ਮਾਡਲ ਵਜੋਂ ਵਿਕਸਿਤ ਹੋਵੇਗਾ : ਰਵਨੀਤ ਬਿੱਟੂ 


ਲੁਧਿਆਣਾ, 7 ਮਈ (ਦਲਜੀਤ ਵਿੱਕੀ) : ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਚੋਣ ਪ੍ਰਚਾਰ ਲਈ ਅੱਜ ਹਲਕਾ ਗਿੱਲ ਦੇ ਪਿੰਡ ਲਲਤੋਂ ਕਲਾਂ ਵਿਖੇ ਪੁੱਜੇ ਜਿੱਥੇ, ਪਿੰਡ ਵਾਸੀਆਂ ਵੱਲੋਂ ਰਵਨੀਤ ਬਿੱਟੂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਦਿਹਾਤੀ ਭਾਜਪਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਲਲਤੋਂ ਕਲਾਂ ‘ਚ ਹੋਏ ਵੱਡੇ ਇਕੱਠ ਨੇ ਭਾਜਪਾ ਦੀ ਜਿੱਤ ‘ਤੇ ਮੁਹਰ ਲਾ ਦਿੱਤੀ ਹੈ, ਲੁਧਿਆਣਾ ਦੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇ ਤੇ ਉਹ ਇਹ ਵੀ ਸਮਝਦੇ ਹਨ ਕਿ ਇਹ ਸਭ ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਹੀ ਸੰਭਵ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਜੋ ਲੋਕ ਭਲਾਈ ਦੇ ਕਾਰਜ ਕੀਤੇ ਉਹ ਅੱਜ ਤੱਕ ਨਹੀਂ ਹੋਏ, ਭਾਵੇਂ ਉਹ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕਿਸਾਨਾਂ ਦੇ ਖਾਤੇ ‘ਚ ਪੈਸੇ ਪਾਉਣ ਦੀ ਗੱਲ ਹੋਵੇ ਭਾਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਲੋੜਵੰਦਾਂ-ਮਜ਼ਦੂਰਾਂ ਦੇ ਘਰ ਪੱਕੇ ਕਰਨ ਦੀ ਗੱਲ ਹੋਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਨਹੀਂ ਹਟੇ। ਉਹਨਾਂ ਕਿਹਾ ਕਿ ਅੱਜ ਸਾਡੇ ਇਲਾਕੇ ‘ਚ ਹਲਵਾਰਾ ਏਅਰਪੋਰਟ ਬਣ ਕੇ ਤਿਆਰ ਹੈ, ਜਿਸ ਦਾ ਚੌਖਾ ਲਾਭ ਸਾਡੇ
ਲੁਧਿਆਣੇ ਜ਼ਿਲ੍ਹੇ ਨੂੰ ਹੋਵੇਗਾ ਅਜਿਹੀਆਂ ਬਹੁਤ ਗੱਲ੍ਹਾਂ ਨੇ ਜੋ ਆਉਂਦੇ ਪੰਜਾਂ ਸਾਲਾਂ ‘ਚ ਲੁਧਿਆਣਾ ਲੋਕ ਸਭਾ ਹਲਕਾ ਇਕ ਮਾਡਲ ਵਜੋਂ ਵਿਕਸਿਤ ਹੋਵੇਗਾ, ਇਸ ਲਈ ਆਓ ਲੁਧਿਆਣਾ ਨੂੰ ਵਿਕਸਿਤ ਸ਼ਹਿਰਾਂ ਦਾ ਹਾਣੀ ਬਣਾਉਣ ਲਈ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜੇਤੂ ਬਣਾਈਏ।

Story You May Like