The Summer News
×
Thursday, 16 May 2024

ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ ਅਧਿਆਪਕ ਵੀ ਕਰਨ ਸੰਪਰਕ

ਨਵਾਂਸ਼ਹਿਰ, 30 ਅਪਰੈਲ, 2023: ਭਾਸ਼ਾ ਵਿਭਾਗ, ਪੰਜਾਬ ਵਲੋਂ ਭਾਸ਼ਾਵਾਂ ਦੇ ਵਿਕਾਸ ਤਹਿਤ ਉਰਦੂ ਭਾਸ਼ਾ ਦੀ ਸਿਖਲਾਈ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫ਼ਤਰ, ਸੰਦੀਪ ਸਿੰਘ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ (ਐਸ ਡੀ ਐਮ ਦਫ਼ਤਰ ਕੰਪਲੈਕਸ, ਨਵਾਂ ਸ਼ਹਿਰ) ਵਿਖੇ 1 ਜੁਲਾਈ 2023 ਤੋਂ ਉਰਦੂ ਸਿਖਲਾਈ ਲਈ ਜਮਾਤ ਸ਼ੁਰੂ ਕੀਤੀ ਜਾ ਰਹੀ ਹੈ।


ਉਨ੍ਹਾਂ ਉਰਦੂ ਸਿਖਲਾਈ ਕੇਂਦਰ ਵਾਸਤੇ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ ਅਧਿਆਪਕਾਂ ਨੂੰ ਵੀ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਰਦੂ ਅਧਿਆਪਕ ਦੀ ਘੱਟੋ-ਘੱਟ ਯੋਗਤਾ ਐੱਮ.ਏ. ਉਰਦੂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਉਰਦੂ ਅਧਿਆਪਕ ਵਜੋਂ ਸੇਵਾਵਾਂ ਦੇਣ ਵਾਲੇ ਬਿਨੇਕਾਰਾਂ ਦੀ ਮੈਰਿਟ ਬਣਾ ਕੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਭੇਜੀ ਜਾਵੇਗੀ, ਜਿਸ ਸਬੰਧੀ ਅੰਤਿਮ ਫੈਸਲਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਲੋਂ ਹੀ ਲਿਆ ਜਾਵੇਗਾ।


ਸੰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ / ਪਾਰਟ-ਟਾਈਮ ਰੱਖੇ ਗਏ ਉਮੀਦਵਾਰ ਨੂੰ 8000/-(ਅੱਠ ਹਜ਼ਾਰ ਰੁਪਏ) ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਇੱਕ ਘੰਟੇ ਦੀ ਜਮਾਤ ਹੋਵੇਗੀ। ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ- ਪੱਤਰ 10 ਮਈ 2023 ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਭੇਜ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਸੰਦੀਪ ਸਿੰਘ ਖੋਜ ਅਫ਼ਸਰ ਨਾਲ (84376-26373) ਸੰਪਰਕ ਕੀਤਾ ਜਾ ਸਕਦਾ ਹੈ।

Story You May Like