The Summer News
×
Monday, 20 May 2024

ਅਮਰਨਾਥ ਗੁੱਫਾ ‘ਚ ਫਸੇ ਲੋਕਾਂ ਨੂੰ ਕਰਨਾ ਪੈ ਰਿਹਾ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ, ਪੜੋ ਪੂਰੀ ਖਬਰ

(ਮਨਪ੍ਰੀਤ ਰਾਓ)


ਚੰਡੀਗੜ੍ਹ : ਦਸ ਦਈਏ ਕਿ ਪਿੱਛਲੇ ਦਿਨੀਂ ਸ਼ੁੱਕਰਵਾਰ ਦੀ ਸ਼ਾਮ ਨੂੰ ਅਮਰਨਾਥ ਦੀ ਪਵਿੱਤਰ ਗੁਫਾ ਕੋਲ ਬੱਦਲ ਫੱਟਣ ਕਾਰਨ ਬਹੁਤ ਸਾਰਾ ਹਾਦਸਾ ਹੋ ਗਿਆ ਸੀ। ਜਿਸ ਵਿੱਚ ਕਈ ਲੋਕਾਂ ਦੀ ਜਾਨ ਵੀ ਚੱਲੀ ਗਈ ਸੀ ਅਤੇ ਅਜੇ ਵੀ ਕਈ ਲੋਕੀ ਪਵਿੱਤਰ ਗੁੱਫਾ ਵਿੱਚ ਹੀ ਫਸੇ ਹੋਏ ਹਨ। ਇਸੇ ਦੌਰਾਨ ਉਥੋਂ ਦੇ ਘੋੜ ਸਵਾਰਾਂ ਨੇ ਆਪਣੀ ਮਨਮਰਜ਼ੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਲੋਕਾਂ ਤੋਂ ਘੱਟ ਪੈਸੇ ਲੈਣੇ ਹਨ ਉਥੇ ਹੀ ਉਹ ਲੋਕਾਂ ਤੋਂ ਕਾਹਲੀ ਵਿੱਚ ਵੱਧ ਪੈਸੇ ਵਸੂਲ ਰਹੇ ਹਨ ਅਤੇ ਇੱਥੋ ਤਕ ਕਿ ਮ੍ਰਿਤਕ ਲੋਕਾਂ ਦੇ ਗਹਿਣੇ ਅਤੇ ਪੈਸੇ ਵੀ ਨਹੀ ਜਾਰੀ ਕੀਤੇ ਜਾ ਰਹੇ।


ਸਰਕਾਰ ਨੇ ਆਪਣਾ ਰੇਟ ਚਾਰ  ਹਜ਼ਾਰ ਰੁਪਏ ਤਕ ਦਾ ਹੀ ਕਤਿਾ ਹੋਇਆ ਸੀ। ਜਦ ਕਿ ਉਨ੍ਹਾਂ ਵੱਲੋਂ 10 ਤੋਂ12 ਹਜ਼ਾਰ ਤੋਂ ਘੱਟ ਪੈਸਿਆਂ  ਦੀ ਮੰਗ ਨਹੀ ਕੀਤੀ ਜਾ ਰਹੀ।ਇਸ ਦੇ ਨਾਲ ਹੀ ਪਾਲਕੀ ਵਾਲੇ ਵੀ ਆਪਣੀ ਮੰਗ 25,000 ਤੋਂ ਘੱਟ ਨਹੀ ਕਰ ਰਹੇ।ਸੂਤਰਾਂ ਅਨੁਸਾਰ ਉਥੋਂ ਦੇ ਲੋਕਾਂ ਨੇ ਸਾਰੀ ਗੱਲ ਦਸੀ ਕਿ ਕਿਸ ਤਰ੍ਹਾਂ ਅਮਰਨਾਥ ਯਾਤਰਾਂ ਤੋਂ ਵਾਪਸ ਆ ਰਹੇ ਲੋਕਾਂ ਤੋਂ ਪਾਲਕੀ ਅਤੇ ਘੋੜਾ ਸਵਾਰ ਦੇ ਚਾਲਕ ਲੋਕਾਂ ਨਾਲ ਧੋਖਾ ਕਰ ਰਹੇ ਹਨ। ਇਸ ਦੇ ਨਾਲ ਹੀ ਫੌਜੀ ਲੋਕਾਂ ਨੁੰ ਬਚਾਉਣ ਵਿੱਚ ਲੱਗੇ ਹੋਏ ਹਨ ‘ਤੇ ਪਾਲਕੀ ਅਤੇ ਘੋੜਾ ਸਵਾਰ  ਲੋਕਾ ਨੂੰ ਪੈਸ਼ਾਨ ਕਰ ਰਹੇ ਹਨ।


ਲੋਕਾਂ ਵੱਲੋਂ ਦੱਸਿਆਂ ਗਿਆ ਕਿ ਜਦੋਂ ਉਹ ਮੱਥਾਂ ਟੇਕ ਕੇ ਵਾਪਸ ਆ ਰਹੇ ਸੀ ਤਾਂ ਕਿਸੇ ਰਾਹਗੀਰ ਨੇ ਘੋੜਾ ਚਾਲਕ ਤੋਂ ਪੁਛਿਆਂ ਤਾਂ ਉਸ ਨੇ 12 ਹਜ਼ਾਰ ਦੀ ਮੰਗ ਕੀਤੀ ਇਸ ਦੇ ਨਾਲ ਹੀ ਜਦੋਂ ਪਾਲਕੀ ਵਾਲੇ ਤੋਂ ਪੁਛਿਆ ਗਿਆ ਤਾਂ ਉਸ ਵੱਲੋਂ 25 ਹਜ਼ਾਰ ਦੀ ਮੰਗ ਕੀਤੀ ਗਈ। ਸ਼ਿਕਾਇਤ ਦਰਜ਼ ਕਰਵਾਉਣ ਤੋਂ ਬਾਅਦ ਵੀ ਉਹ ਆਪਣੀਆ ਹਰਕਤਾਂ ਤੋਂ ਵਾਜ਼ ਨਹੀਂ ਰਹੇ।


Story You May Like