The Summer News
×
Tuesday, 21 May 2024

ਢਾਣੀ ਖਰਾਸ ਵਾਲੀ ਦੇ ਨੇੜੇ ਸੜਕ ਹਾਦਸਾ, ਤਿੰਨ ਬੱਚਿਆਂ ਦੀ ਮੌਤ

ਫਾਜ਼ਿਲਕਾ, 19 ਦਸੰਬਰ : ਫਾਜ਼ਿਲਕਾ ਮਲੋਟ ਰੋਡ ਤੇ ਢਾਣੀ ਖਰਾਸਵਾਲੀ ਦੇ ਨੇੜੇ ਮੋਟਰਸਾਈਕਲ ਤੇ ਪਿਕਅੱਪ ਗੱਡੀ ਟੱਕਰ ਹੋਈ ਹੈ। ਭਿਆਨਕ ਸੜਕ ਹਾਦਸਾ ਦੋਰਾਨ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦ ਕਿ ਬੱਚਿਆ ਦੇ ਪਿਤਾ ਨੂੰ ਵੀ ਸੱਟਾਂ ਲੱਗੀਆਂ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੜਕ ਹਾਦਸੇ ਤੋਂ ਬਾਅਦ ਤੁਰੰਤ ਇਨ੍ਹਾਂ ਬੱਚਿਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਦੋ ਜਖਮੀ ਬੱਚਿਆਂ ਨੂੰ ਜਿਨ੍ਹਾਂ ਦੀ ਹਾਲਤ ਗੰਭੀਰ ਵੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।


ੳਧਰ ਸਰਕਾਰੀ ਹਸਪਤਾਲ ‘ਚ ਤੈਨਾਤ ਡਾਕਟਰ ਆਸੀਮ ਮੈਨੀ ਨੇ ਦੱਸਿਆ ਕਿ ਜਦੋਂ ਇਨ੍ਹਾਂ ਬੱਚਿਆਂ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਇਕ ਬੱਚੇ ਦੀ ਮੌਤ ਹੋ ਚੁੱਕੀ ਸੀ, ਜਦਕਿ ਬਾਕੀ ਦੋ ਬੱਚੇ ਵੀ ਗੰਭੀਰ ਜ਼ਖਮੀ ਸਨ। ਫਿਲਹਾਲ ਉਹਨਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

Story You May Like