The Summer News
×
Sunday, 05 May 2024

ਗੀਤਕਾਰ ਲਹਿੰਬਰਦੀਪ ਬੁਰਜ ਦਾ ਜੱਦੀ ਪਿੰਡ ਵਿਖੇ ਵਿਸ਼ੇਸ਼ ਸਨਮਾਨ

ਰਾਏੇਕੋਟ(ਦਲਵਿੰਦਰ ਸਿੰਘ ਰਛੀਨ): ਆਪਣੇ ਗੀਤਾਂ ਰਾਹੀਂ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਾਲੇ ਉੱਭਰ ਰਹੇ ਗੀਤਕਾਰ ਲਹਿੰਬਰਦੀਪ ਬੁਰਜ ਦਾ ਉਨ੍ਹਾਂ ਦੇ ਜੱਦੀ ਪਿੰਡ ਬੁਰਜ ਹਰੀ ਸਿੰਘ ਵਿਖੇ ਸਮਾਜ ਸੇਵੀ ਕਾਲਾ ਭੱਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧ ਵਿਚ ਪਿੰਡ ਦੇ ਗੁਰਦਵਾਰਾ ਭਗਤ ਰਵਿਦਾਸ ਜੀ ਵਿਖੇ ਕਰਵਾਏ ਸਮਾਗਮ ਦੌਰਾਨ ਕਾਲਾ ਭੱਟੀ ਸਮੇਤ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਪੁੱਤਰ ਗੁਰਦੇਵ ਸਿੰਘ ਬਾਵਾ, ਸਰਪੰਚ ਭੁਪਿੰਦਰ ਕੌਰ, ਪ੍ਰਮਿੰਦਰ ਸਿੰਘ ਬੀਡੀਪੀਓ ਰਾਏਕੋਟ, ਦਰਬਾਰਾ ਸਿੰਘ ਫੌਜੀ ਪ੍ਰਧਾਨ ਗੁਰਦਆਰਾ ਕਮੇਟੀ, ਬਲਜੀਤ ਸਿੰਘ ਬੁਰਜ ਆਦਿ ਆਗੂਆਂ ਨੇ ਸਨਮਾਨ ਨਿਸ਼ਾਨੀ ਭੇਂਟ ਕਰਕੇ ਚੰਗੀ ਤੇ ਸਮਾਜ ਉਸਾਰੂ ਲੇਖਣੀ ਪ੍ਰਤੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਕਾਲਾ ਭੱਟੀ ਨੇ ਆਖਿਆ ਕਿ ਗੀਤਕਾਰ ਲਹਿੰਬਰਦੀਪ ਬੁਰਜ ਆਪਣੇ ਗੀਤ ਰਾਹੀਂ ਨਸ਼ਿਆਂ ਵਰਗੇ ਗੰਭੀਰ ਮੁੱਦੇ ’ਤੇ ਲੋਕਾਂ ਨੂੰ ਜਾਗਰੁਕ ਕਰਦੇ ਹਨ, ਉਥੇ ਹੀ ਸ਼ਹੀਦ ਭਗਤ ਸਿੰਘ ਗੀਤ ਰਾਹੀਂ ਇੱਕ ਸਮਾਜ ਸੇਧ ਦਿੱਤੀ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਲਹਿੰਬਰਦੀਪ ਬੁਰਜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਬੇਹਤਰੀਨ ਸਮਾਜ ਸੇਧਿਕ ਲੇਖਣੀ ਨੂੰ ਜਾਰੀ ਰੱਖ ਸਕਣ। ਇਸ ਮੌਕੇ ਲਹਿੰਬਰਦੀਪ ਬੁਰਜ ਨੇ ਇਸ ਸਨਮਾਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਕਿਹਾ ਕਿ ਨਸ਼ਾ ਬਹੁਤ ਹੀ ਗੰਭੀਰ ਮੁੱਦਾ ਹੈ। ਜਿਸ ਲਈ ਸਾਨੂੰ ਲੋਕਾਂ ਨੂੰ ਜਾਗਰੁਕ ਕਰਨ ਦੀ ਬਹੁਤ ਲੋੜ ਹੈ ਤਾਂ ਜੋ ਨੌਜਵਾਨ ਨਸ਼ਿਆਂ ਦੀ ਦਲਦਲ ’ਚ ਨਾ ਫਸਣ ਅਤੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰਨ। ਇਸ ਹੌਸਲਾ ਅਫਜਾਈ ਨਾਲ ਉਸ ਨੂੰ ਹੋਰ ਵਧੀਆ ਗੀਤ ਲਿਖਣ ਲਈ ਬਲ ਮਿਲੇਗਾ, ਬਲਕਿ ਉਸ ਦੀ ਜਿੰਮੇਵਾਰੀ ਹੋਰ ਵਧ ਗਈ ਹੈ ਕਿ ਉਹ ਲੋਕਾਂ ਦੀ ਉਮੀਦਾਂ ’ਤੇ ਖਰਾ ਉਤਰ ਸਕਾ।ਇਸ ਮੌਕੇ ਗੁਰਜੀਤ ਸਿੰਘ ਧਾਲੀਵਾਲ, ਜਸਪ੍ਰੀਤ ਮਾਨ, ਰਾਮਪਾਲ ਸਿੰਘ ਤਲਵੰਡੀ, ਗੁਲਾਜਰਾ ਸਿੰਘ, ਹਰਿੰਦਰ ਸਿੰਘ, ਜੱਸ ਹਲਵਾਰਾ, ਅਮਿਤ ਜੈਨ ਆਦਿ ਮੌਜੂਦ ਸਨ|

ਆਪਣੇ ਗੀਤਾਂ ਰਾਹੀਂ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਾਲੇ ਉੱਭਰ ਰਹੇ ਗੀਤਕਾਰ ਲਹਿੰਬਰਦੀਪ ਬੁਰਜ ਦਾ ਉਨ੍ਹਾਂ ਦੇ ਜੱਦੀ ਪਿੰਡ ਬੁਰਜ ਹਰੀ ਸਿੰਘ ਵਿਖੇ ਸਮਾਜ ਸੇਵੀ ਕਾਲਾ ਭੱਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧ ਵਿਚ ਪਿੰਡ ਦੇ ਗੁਰਦਵਾਰਾ ਭਗਤ ਰਵਿਦਾਸ ਜੀ ਵਿਖੇ ਕਰਵਾਏ ਸਮਾਗਮ ਦੌਰਾਨ ਕਾਲਾ ਭੱਟੀ ਸਮੇਤ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਪੁੱਤਰ ਗੁਰਦੇਵ ਸਿੰਘ ਬਾਵਾ,

Story You May Like