The Summer News
×
Sunday, 05 May 2024

ਚਾਰ ਦਹਾਕਿਆਂ ਤੋਂ ਅਖਬਾਰ ਵੰਡਣ ਵਾਲਾ ਸ. ਟਹਿਲ ਸਿੰਘ ਦਾ ਵਿਸ਼ੇਸ਼ ਸਨਮਾਨਿਤ

ਰਾਏੇਕੋਟ(ਦਲਵਿੰਦਰ ਸਿੰਘ ਰਛੀਨ) : ਪਿਛਲੇ ਚਾਰ ਦਹਾਕਿਆਂ ਤੋਂ ਗਰਮੀ, ਸਰਦੀ ਅਤੇ ਮੀਂਹ ਹਨ੍ਹੇਰੀ ’ਚ ਸਾਈਕਲ ’ਤੇ ਤਿੰਨ ਪਿੰਡਾਂ ਵਿਚ ਅਖ਼ਬਾਰ ਵੰਡਣ ਵਾਲੇ ਰਾਏਕੋਟ ਨਿਵਾਸੀ ਸ. ਟਹਿਲ ਸਿੰਘ ਦੀ ਤਨਦੇਹੀ ਅਤੇ ਮੇਹਨਤ ਨੂੰ ਦੇਖਦੇ ਹੋਏ ਪਿੰਡ ਤਲਵੰਡੀ ਰਾਏ ਵਿਖੇ ‘ਚੰਗੀ ਸੋਚ-ਚੰਗੀ ਜਿੰਦਗੀ ਵੈਲਫੇਅਰ ਸੋਸਾਇਟੀ ਤਲਵੰਡੀ ਰਾਏ’ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੱਜ ਪਿੰਡ ਤਲਵੰਡੀ ਰਾਏ ਵਿਖੇ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਸੰਸਥਾ ਦੇ ਆਹੁਦੇਦਾਰਾਂ ਅਤੇ ਮੋਹਤਵਰਾਂ ਨੇ ਟਹਿਲ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਮੈਡਮ ਭੁਪਿੰਦਰ ਕੌਰ ਨੇ ਆਖਿਆ ਕਿ ਟਹਿਲ ਸਿੰਘ ਇੱਕ ਇਮਾਨਦਾਰ ਵਿਅਕਤੀ ਹਨ। ਇਸ ਲਈ ਉਨ੍ਹਾਂ ਨੂੰ ਉਸਦੀ ਮੇਹਨਤ ਤੇ ਸੇਵਾ ਦਾ ਫਲ ਜਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਹੌਸਲਾ ਅਫਜਾਈ ਹੋ ਸਕੇ ਅਤੇ ਹੋਰਨਾਂ ਨੂੰ ਵੀ ਸੇਧ ਮਿਲੇ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਸ. ਟਹਿਲ ਸਿੰਘ ਪਿਛਲੇ 35-40 ਸਾਲਾਂ ਤੋਂ ਪਿੰਡਾਂ ਵਿਚ ਅਖ਼ਬਾਰ ਵੰਡਣ ਦੀ ਸੇਵਾ ਕਰ ਰਿਹਾ ਹੈ।


ਜਿਸ ਦੌਰਾਨ ਉਹ ਰਾਏਕੋਟ ਤੋਂ ਸਾਈਕਲ ’ਤੇ ਪਿੰਡ ਬੁਰਜ ਹਰੀ ਸਿੰਘ, ਪਿੰਡ ਤਲਵੰਡੀ ਰਾਏ ਅਤੇ ਪਿੰਡ ਬੁਰਜ ਨਕਲੀਆਂ ’ਚ ਅਖ਼ਬਾਰ ਵੰਡਣ ਜਾਂਦੇ ਹਨ, ਬਲਕਿ ਅਤਿ ਦੀ ਗਰਮੀ, ਸਰਦੀ ਅਤੇ ਮੀਂਹ-ਹਨੇ੍ਹਰੀ ਦੌਰਾਨ ਉਨ੍ਹਾਂ ਆਪਣੇ ਕੰਮ ’ਚ ਕਦੇ ਵੀ ਰੁਕਾਵਟ ਨਹੀਂ ਪੈਣ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਮਾਡਰਨ ਯੁੱਗ ਦੇ ਬਾਵਜੂਦ ਟਹਿਲ ਸਿੰਘ ਕੋਲ ਮੋਬਾਈਲ ਤੱਕ ਨਹੀਂ ਹੈ। ਇਸ ਲਈ ਸੰਸਥਾ ਵੱਲੋਂ ਉਨ੍ਹਾਂ ਸਿਰੋਪਾਏ ਅਤੇ ਮੋਬਾਈਲ ਫੋਨ ਸਨਮਾਨ ਵਜੋਂ ਦਿੱਤਾ ਗਿਆ। ਇਸ ਮੌਕੇ ਟਹਿਲ ਸਿੰਘ ਨੇ ਸੰਸਥਾ ਵੱਲੋਂ ਦਿੱਤੇ ਮਾਣ-ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਮੈਂਬਰ ਪੰਚਾਇਤ ਜਸਪਾਲ ਸਿੰਘ, ਜਗਦੀਸ਼ ਸਿੰਘ, ਬਾਬਾ ਜਸਵਿੰਦਰ ਸਿੰਘ, ਜਨਰਲ ਸੈਕਟਰੀ ਜਸਪ੍ਰੀਤ ਸਿੰਘ ਅਤੇ ਬਾਪੂ ਸਤਨਾਮ ਸਿੰਘ ਆਦਿ ਹਾਜ਼ਰ ਸਨ।

ਪਿਛਲੇ ਚਾਰ ਦਹਾਕਿਆਂ ਤੋਂ ਗਰਮੀ, ਸਰਦੀ ਅਤੇ ਮੀਂਹ ਹਨ੍ਹੇਰੀ ’ਚ ਸਾਈਕਲ ’ਤੇ ਤਿੰਨ ਪਿੰਡਾਂ ਵਿਚ ਅਖ਼ਬਾਰ ਵੰਡਣ ਵਾਲੇ ਰਾਏਕੋਟ ਨਿਵਾਸੀ ਸ. ਟਹਿਲ ਸਿੰਘ ਦੀ ਤਨਦੇਹੀ ਅਤੇ ਮੇਹਨਤ ਨੂੰ ਦੇਖਦੇ ਹੋਏ ਪਿੰਡ ਤਲਵੰਡੀ ਰਾਏ ਵਿਖੇ ‘ਚੰਗੀ ਸੋਚ-ਚੰਗੀ ਜਿੰਦਗੀ ਵੈਲਫੇਅਰ ਸੋਸਾਇਟੀ ਤਲਵੰਡੀ ਰਾਏ’ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੱਜ ਪਿੰਡ ਤਲਵੰਡੀ ਰਾਏ ਵਿਖੇ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਸੰਸਥਾ ਦੇ ਆਹੁਦੇਦਾਰਾਂ ਅਤੇ ਮੋਹਤਵਰਾਂ ਨੇ ਟਹਿਲ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਮੈਡਮ ਭੁਪਿੰਦਰ ਕੌਰ ਨੇ ਆਖਿਆ ਕਿ ਟਹਿਲ ਸਿੰਘ ਇੱਕ ਇਮਾਨਦਾਰ ਵਿਅਕਤੀ ਹਨ। ਇਸ ਲਈ ਉਨ੍ਹਾਂ ਨੂੰ ਉਸਦੀ ਮੇਹਨਤ ਤੇ ਸੇਵਾ ਦਾ ਫਲ ਜਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਹੌਸਲਾ ਅਫਜਾਈ ਹੋ ਸਕੇ ਅਤੇ ਹੋਰਨਾਂ ਨੂੰ ਵੀ ਸੇਧ ਮਿਲੇ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਸ. ਟਹਿਲ ਸਿੰਘ ਪਿਛਲੇ 35-40 ਸਾਲਾਂ ਤੋਂ ਪਿੰਡਾਂ ਵਿਚ ਅਖ਼ਬਾਰ ਵੰਡਣ ਦੀ ਸੇਵਾ ਕਰ ਰਿਹਾ ਹੈ।

Story You May Like