The Summer News
×
Tuesday, 14 May 2024

ਅੱ+ਗ ਤੋਂ ਬਚਾਅ ਪ੍ਰਤੀ ਸਿੱਖਿਆਰਥਣਾਂ ਨੂੰ ਕੀਤਾ ਜਾਗਰੂਕ,ਆਫਤਾਂ ਨੂੰ ਨਜਿੱਠਣ ਲਈ ਔਰਤਾਂ ਹੋਣ ਸਿੱਖਿਅਤ

ਬਟਾਲਾ, 18 ਮਈ :  ਡਾ. ਸ਼ਾਇਰੀ ਭੰਡਾਰੀ ਕਮਿਸ਼ਨਰ ਨਗਰ ਨਿਗਮ–ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਫਾਇਰ ਬ੍ਰਿਗੇਡ ਅਤੇ ਵਾਰਡਨ ਸਰਵਿਸ, ਪੋਸਟ ਨੰ 8, ਵਲੋਂ ਜਾਗਰੂਕ ਕੈਂਪ “ਅੱ.ਗ ਤੋ ਬਚਾਅ ਤੇ ਮੋਕ ਡਰਿਲ” ਆਲ ਇੰਡੀਆ ਵੂਮੈਨ ਕਾਨਫਰੈਂਸ ਬਟਾਲਾ ਵਿਖੇ ਲਗਾਇਆ ਗਿਆ । ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ, ਪ੍ਰਧਾਨ ਨਰਿੰਦਰ ਕੌਰ ਮੱਲ੍ਹੀ, ਕਿਰਨ ਮਰਵਾਹਾ, ਮੈਡਮ ਪਰਮਿੰਦਰ ਕੌਰ, ਨੀਲਮ, ਹਰਪ੍ਰੀਤ ਕੌਰ, ਰਾਜਬੀਰ ਕੌਰ ਅਤੇ ਸਿੱਖਿਆਰਥਣਾਂ ਮੌਜੂਦ ਸਨ।
 
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਪ੍ਰਧਾਨ ਮੰਤਰੀ ਨੁਕਾਤੀ ਏਜੰਡਾ -10 ਦੇ ਮਦ ਨੰ. 3 ਦੇ ਅਨੁਸਾਰ ਆਫਤਾਂ ਨੂੰ ਨਜਿਠੱਣ ਲਈ ਔਰਤਾਂ ਦੀ ਹਿੱਸੇਦਾਰੀ ਤੇ ਅਗਵਾਈ ਕਰਨ ਲਈ ਯੋਗ ਹੋਣੀਆਂ ਚਾਹੀਦੀਆਂ ਹਨ ਕਿਉਕਿ ਕਿਸੇ ਵੀ ਆਫਤ ਜਾਂ ਹਾਦਸੇ ਦਾ ਅਸਰ ਸਭ ਤੋਂ ਵੱਧ ਬੱਚਿਆਂ ਤੇ ਅੋਰਤਾਂ ‘ਤੇ ਪੈਂਦਾ ਹੈ। ਉਹਨਾਂ ਵਲੋ “ਤਿਆਰੀ ਵਿਚ ਹੋਸ਼ਿਆਰੀ” ਤਹਿਤ ਸਾਡੇ ਲਾਗੇ ਜਿਨੇ ਵੀ ਖਤਰੇ ਹਨ ਉਹਨਾਂ ਤੋ ਜਾਣੂ ਹੋਣਾ ਜਰੂਰੀ ਹੈ ਗਰਮੀਆਂ ਵਿਚ ਅੱਗ ਲੱਗਣ ਦੇ ਕਾਰਣ ਮੁੱਖ ਤੋਰ ‘ਤੇ ਬਿਜਲਈ ਯੰਤਰ ਹਨ ਇਹਨਾਂ ਦੇ ਰੱਖ ਰਖਾਵ ਵਿਚ ਕਦੇ ਵੀ ਅਣਗਿਹਲੀ ਨਹੀਂ ਵਰਤਣੀ, ਸਮੇ ਸਮੇ ਇਹਨਾਂ ਦੀ ਜਾਂਚ ਜਰੂਰ ਕਰਵਾਉ।

ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਨੇ ਅੱ.ਗ ਲੱਗਣ ਦੇ ਕਾਰਣਾਂ ਬਾਰੇ ਦਸਦੇ ਹੋਏ ਕਿਹਾ ਕਿ ਤਿਨਾਂ ਮਿਸ਼ਰਣਾ ਆਕਸੀਜਨ-ਗਰਮੀ-ਈਧਨ ਇਕਠੇ ਹੋਣ ਤਾਂ ਅੱ.ਗ ਲਗਦੀ ਹੈ। ਜੇਕਰ ਕਿਸੇ ਅਣਗਿਹਲੀ ਕਾਰਣ ਜੇਕਰ ਤੁਹਾਡੇ ਕੱਪੜਿਆਂ ਨੂੰ ਅੱ.ਗ ਲੱਗ ਜਾਂਦੀ ਹੈ, ਤਾਂ ਭੱਜੋ ਨਾ, ਇਹ ਅੱਗ ਨੂੰ ਹੋਰ ਭੜਕਾਏਗਾ ਸੋ ਜ਼ਮੀਨ 'ਤੇ ਲੇਟ ਜਾਓ ਅਤੇ ਅਗੇ- ਪਿੱਛੇ ਪਲਸੇਟੇ ਮਾਰੋ ਜਾਂ ਇਸ ਨੂੰ ਕੰਬਲ, ਕੋਟ ਜਾਂ ਭਾਰੀ ਕੱਪੜੇ ਨਾਲ ਪਿਛਲੇ ਪਾਸੋਂ ਮਰੀਜ਼ ਨੂੰ ਢੱਕ ਦਿਉ। ਬਾਅਦ ਵਿਚ ਡਾਕਟਰੀ ਸਹਾਇਤਾ ਲਈ ਸੰਪਰਕ ਕਰੋ।

ਹਾਦਸੇ ਮੌਕੇ “ਕੀ ਕਰੀਏ-ਕੀ ਨਾ ਕਰੀਏ” ਸਿੱਖਿਆਰਥਣਾਂ ਵਲੋਂ ਘਰੇਲੂ ਗੈਸ ਸਿਲੈਂਡਰ ਦੀ ਸਾਵਧਾਨੀਆਂ ਸਬੰਧੀ ਕੀਤੇ ਸਵਾਲਾਂ ਦੇ ਜਵਾਬ, ਫਾਇਰ ਅਫ਼ਸਰ ਵਲੋਂ ਦਿੱਤੇ। ਜੇਕਰ ਕਿਸੇ ਕਾਰਣ, ਹਾਦਸਾ ਵਾਪਰ ਜਾਵੇ ਤਾਂ ਤੁਰੰਤ ਫਾਇਰ ਬ੍ਰਿਗੇਡ ਬਟਾਲਾ ਮੋਬਾ: 91157 96801, 112 ਨੂੰ ਸੂਚਿਤ ਕਰੋ। ਇਸ ਤੋਂ ਬਾਅਦ ਫਾਇਰ ਫਾਈਟਰਾਂ ਵਲੋ ਅੱਗ ਬੂਝਾਊ ਯੰਤਰ ਨੂੰ ਵਰਤਣ ਦਾ ਤਰੀਕਾ ਤੇ ਸਾਵਧਾਨੀਆਂ ਨਾਲ ਡੇਮੋ ਡਰਿਲ ਕਰਵਾਈ ਗਈ ਜਿਸ ਵਿਚ ਸਾਰਿਆ ਪਾਸੋ ਅਭਿਆਸ ਕਰਵਾਇਆਂ ਗਿਆ । ਆਖਰ ਵਿਚ ਸਮੂਹ ਸਟਾਫ ਵਲੋ ਧੰਨਵਾਦ ਕੀਤਾ ਤੇ ਕਿਹਾ ਸਮੇਂ ਸਮੇਂ ਅਜਿਹੇ ਨਾਗਰਿਕ ਸੁਰੱਖਿਆ ਦੇ ਕੈਂਪ ਲਗਾਏ ਜਾਣਗੇ ਜਿਸ ਨਾਲ ਔਰਤਾਂ ਵੀ ਕਿਸੇ ਆਫਤ ਮੌਕੇ ਆਪਣਾ ਬਣਦਾ ਫਰਜ਼ ਨਿਭਾ ਸਕਣ ।

Story You May Like