The Summer News
×
Monday, 20 May 2024

ਖੰਨਾ ਦੇ ਮਾਡਲ ਟਾਊਨ ਇਲਾਕੇ 'ਚ ਕੈਮੀਕਲ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ

ਖੰਨਾ, 18 ਮਈ : ਖੰਨਾ ਦੀ ਸਬਜੀ ਮੰਡੀ ਪਿੱਛੇ ਮਾਡਲ ਟਾਊਨ ਇਲਾਕੇ ਚ ਕੈਮੀਕਲ ਗੋਦਾਮ ਅੰਦਰ ਭਿਆਨਕ ਅੱਗ ਲੱਗੀ। ਆਲੇ ਦੁਆਲੇ ਦੇ ਘਰਾਂ ਚੋਂ ਲੋਕਾਂ ਨੇ ਭੱਜ ਕੇ ਜਾਨ ਬਚਾਈ। ਰਿਹਾਇਸ਼ੀ ਇਲਾਕੇ ਦੇ ਬਿਲਕੁਲ ਵਿਚਕਾਰ ਇਹ ਗੋਦਾਮ ਬਣਾਇਆ ਹੋਇਆ ਹੈ ਜਿਸ ਵਿੱਚ ਅਚਾਨਕ ਅੱਗ ਲੱਗੀ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਇਸ ਅੱਗ ਉਪਰ ਕਾਬੂ ਪਾ ਰਹੀਆਂ ਹਨ।


ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਇਸ ਗੋਦਾਮ ਅੰਦਰ ਕੈਮੀਕਲ ਵਾਲੇ ਡਰੱਮ ਲਿਆ ਕੇ ਸਟੋਰ ਕੀਤੇ ਜਾਂਦੇ ਹਨ। ਇਹਨਾਂ ਡਰੱਮਾਂ ਨੂੰ ਖਾਲੀ ਕੀਤਾ ਜਾਂਦਾ ਹੈ ਅਤੇ ਸਾਰਾ ਕੈਮੀਕਲ ਸੀਵਰੇਜ ਅੰਦਰ ਸੁੱਟਿਆ ਜਾਂਦਾ ਹੈ। ਅੱਜ ਤੱਕ ਕਿਸੇ ਨੇ ਗੋਦਾਮ ਬੰਦ ਨਹੀਂ ਕਰਾਇਆ। ਉਲਟਾ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਅੱਜ ਜਦੋਂ ਅੱਗ ਲੱਗੀ ਤਾਂ ਕੋਈ ਮਦਦ ਕਰਨ ਨਹੀਂ ਆਇਆ ਸੀ। ਓਹਨਾਂ ਨੇ ਮੁਸ਼ਕਲ ਨਾਲ ਜਾਨ ਬਚਾਈ। ਗੋਦਾਮ ਮਾਲਕ ਉਲਟਾ ਓਹਨਾਂ ਨੂੰ ਧਮਕੀਆਂ ਦਿੰਦੇ ਹਨ ਕਿ ਜੋ ਕਰਨਾ ਹੈ ਕਰ ਲਓ। ਅੱਜ ਅੱਗ ਲੱਗਣ ਤੋਂ ਬਾਅਦ ਵੀ ਓਹਨਾਂ ਨੂੰ ਕਿਹਾ ਗਿਆ ਕਿ ਕੋਈ ਮਰਿਆ ਤਾਂ ਨਹੀਂ।

Story You May Like