The Summer News
×
Tuesday, 21 May 2024

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, 15 ਤੋਂ ਵੱਧ ਵਾਹਨ ਆਪਸ 'ਚ ਟਕਰਾਏ

ਸਰਹਿੰਦ, 19 ਦਸੰਬਰ (ਧਰਮਿੰਦਰ ਸਿੰਘ) - ਸੰਘਣੀ ਧੁੰਦ ਕਾਰਨ ਸਰਹਿੰਦ ਜੀਟੀ ਰੋਡ 'ਤੇ ਪਿੰਡ ਹਰਬੰਸਪੁਰਾ ਤੋਂ ਫਲੋਟਿੰਗ ਹੋਟਲ ਤੱਕ ਵਾਪਰੇ ਹਾਦਸਿਆਂ ’ਚ 15 ਤੋਂ ਵੱਧ ਵੱਖ-ਵੱਖ ਵਾਹਨ ਆਪਸ ’ਚ ਟਕਰਾ ਗਏ। ਹਾਦਸਿਆਂ ਵਿੱਚ ਕਈ ਲੋਕ ਤੇ ਡਰਾਈਵਰ ਜ਼ਖ਼ਮੀ ਵੀ ਹੋਏ ਅਤੇ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਿੰਦ ਦੇ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਤੇ ਨੁਕਸਾਨੇ ਵਾਹਨਾਂ ਨੂੰ ਸਾਈਡ ਕੀਤਾ ਗਿਆ। ਮੌਕੇ ਤੇ ਮੌਜੂਦ ਵਾਹਨ ਚਾਲਕਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਸੰਘਣੀ ਧੁੰਦ ਛਾਈ ਹੋਣ ਕਰਕੇ ਇਸ ਹਾਦਸੇ 'ਚ ਅੱਗੇ-ਪਿੱਛੇ ਟਕਰਾਉਣ ਕਾਰਨ ਕਈ ਛੋਟੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।

Story You May Like