The Summer News
×
Tuesday, 14 May 2024

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਾਫਟ ਸਕਿਲ ਦੀ ਸਿਖਲਾਈ ਲੈ ਰਹੇ ਪ੍ਰਾਰਥੀਆਂ ਨੇ ਕੀਤੀ ਯਾਤਰਾ

ਗੁਰਦਾਸਪੁਰ, 7 ਅਗਸਤ: ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ, ਦੀ ਅਗਵਾਈ ਹੇਠ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਜ਼ਿਲੇ ਦੇ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਫਤਾਵਾਰੀ ਵਿਸ਼ੇਸ ਬੱਸ ਪੰਚਾਇਤ ਭਵਨ ਗੁਰਦਾਸਪੁਰ ਤੋਂ ਰਵਾਨਾ ਕੀਤੀ ਗਈ, ਜਿਸ ਨੂੰ ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਗੁਰਦਾਸਪੁਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੋਕੇ ਦਮਨਜੀਤ ਸਿੰਘ, ਗਾਈਡ ਛੋਟਾ ਘੱਲੂਘਾਰਾ ਸਮਾਰਕ ਆਦਿ ਮੋਜੂਦ ਸਨ।


ਇਸ ਮੌਕੇ ਗੱਲ ਕਰਦਿਆਂ ਪ੍ਰਸ਼ੋਤਮ ਸਿੰਘ ਨੇ ਦੱਸਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਵਿਸੇ ਯਾਤਰਾ ਬੱਸ ਰਾਹੀਂ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਹੈ ਅਤੇ ਲੋਕ ਪ੍ਰਸ਼ਾਸਨ ਦੇ ਇਸ ਉਪਰਾਲੇ ਤੋਂ ਖੁਸ਼ ਹਨ। ਉਨਾਂ ਅੱਗੇ ਦੱਸਿਆ ਕਿ ਅੱਜ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਾਫਟ ਸਕਿਲ ਦੀ ਸਿਖਲਾਈ ਲੈ ਰਹੇ ਪ੍ਰਾਰਥੀਆਂ ਨੇ ਵਿਸ਼ੇਸ ਬੱਸ ਰਾਹੀਂ ਜਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਥੇ ਜਿਲਾ ਵਾਸੀਆਂ ਲਈ ਇਹ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ, ਓਥੇ ਜਿਲੇ ਦੇ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਫਲ ਉਪਰਾਲੇ ਕੀਤੇ ਜਾ ਰਹੇ ਹਨ।


ਇਸ ਮੌਕੇ ਯਾਤਰੀਆਂ ਨੇ ਛੋਟਾ ਘੱਲੂਘਾਰਾ ਯੁੱਧ ਦੀ ਦਸਤਾਵੇਜ਼ੀ ਫਿਲਮ ਵੇਖੀ ਤੇ ਸਮਾਰਕ ਵਿਚ ਸਥਾਪਤ ਕੀਤੀ ਲਾਇਬ੍ਰੇਰੀ ਵਿਖੇ ਵੀ ਇਤਿਹਾਸਕ ਪੁਸਤਕਾਂ ਪੜ੍ਹੀਆਂ। ਮੁਫ਼ਤ ਬੱਸ ਯਾਤਰਾ ਰਾਹੀ ਯਾਤਰੀਆਂ ਨੂੰ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ ਲਿਜਾਇਆ ਗਿਆ। ਦੱਸਣਯੋਗ ਹੈ ਕਿ ਕਿ 31 ਜਨਵਰੀ 2021 ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ।


Story You May Like