The Summer News
×
Friday, 17 May 2024

ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਦੇ ਰੂਬਰੂ ਹੋਣ ਦੀ ਪਿਰਤ ਨੇ ਨੌਜਵਾਨੀ 'ਚ ਨਵਾਂ ਜੋਸ਼ ਭਰਿਆ : ਵਿਦਿਆਰਥੀ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਸੰਵਾਦ ਕਰਕੇ ਸੂਬੇ ਦੇ ਬੱਚਿਆਂ ਤੋਂ ਲੈਕੇ ਨੌਜਵਾਨਾਂ ਤੱਕ ਦੀ ਨਬਜ਼ ਨੂੰ ਪਛਾਣਿਆ ਗਿਆ ਹੈ, ਤਾਂ ਜੋ ਉਨ੍ਹਾਂ ਦੇ ਭਵਿੱਖ ਨੂੰ ਰੋਸ਼ਨ ਕਰਨ ਲਈ ਨੀਤੀਆਂ ਬਣਾਉਣ 'ਚ ਆਸਾਨੀ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ ਸਮਾਗਮ 'ਚ ਸ਼ਾਮਲ ਹੋਏ ਯੂਨੀਵਰਸਿਟੀ ਦੇ ਵਿਦਿਆਰਥੀ ਹਰਮਨ ਸਿੰਘ ਨੇ ਕੀਤਾ।


ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਦੇਖਿਆ ਗਿਆ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਨਿਰੰਤਰ ਦੌਰਾ ਕਰਦਾ ਹੋਵੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਦਾ ਹੋਵੇ। ਉਨ੍ਹਾਂ ਕਿਹਾ ਕਿ ਜਦ ਮੁੱਖ ਮੰਤਰੀ ਨੇ ਦਸੰਬਰ ਮਹੀਨੇ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦਾ ਦੌਰਾ ਕੀਤਾ ਤਾਂ ਅਗਲੇ ਦਿਨ ਅਖਬਾਰਾਂ 'ਚ ਪੜ੍ਹੀਆਂ ਖਬਰਾਂ ਨਾਲ ਮਨ ਬਹੁਤ ਖੁਸ਼ ਹੋਇਆ ਅਤੇ ਹੁਣ ਪਿਛਲੇ ਦਿਨੀ ਮੁੱਖ ਮੰਤਰੀ ਜੀ ਵੱਲੋਂ ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਿਆਰਥਣਾਂ ਨਾਲ ਕੀਤੇ ਸਵਾਦ ਨੇ ਮਨ 'ਚ ਪੰਜਾਬ ਦੇ ਰੋਸ਼ਨ ਭਵਿੱਖ ਦੀ ਉਮੀਦ ਜਗਾਈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂਨੀਵਰਸਿਟੀ ਵਿਖੇ ਫੇਰਾ ਪਾਇਆ ਗਿਆ ਹੈ, ਜੋ ਸੱਚਮੁੱਚ ਹੀ ਮਨ ਨੂੰ ਸਕੂਨ ਦੇਣ ਵਾਲਾ ਹੈ। ਵਿਦਿਆਰਥੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ ਵਿਖੇ ਤਿੰਨ ਵਾਰ ਫੇਰਾ ਪਾਇਆ ਗਿਆ ਹੈ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਬਲ ਉੱਚਾ ਚੁੱਕਣ 'ਚ ਸਹਾਈ ਹੋਇਆ ਹੈ।ਹਰਮਨ ਸਿੰਘ ਨੇ ਕਿਹਾ ਕਿ ਸੂਬੇ ਦੇ ਮੁਖੀ ਵੱਲੋਂ ਵਿਦਿਅਕ ਅਦਾਰਿਆਂ ਦਾ ਲਗਾਤਾਰ ਦੌਰਾ ਕਰਨਾ ਸੂਬੇ ਦੇ ਰੋਸ਼ਨ ਭਵਿੱਖ ਦਾ ਸੰਕੇਤ ਹੈ ਅਤੇ ਅਸੀ ਹੁਣ ਉਮੀਦ ਕਰਦੇ ਹਾਂ ਕਿ ਨੌਜਵਾਨੀ ਵਿਦੇਸ਼ 'ਚ ਜਾਣ ਦੀ ਥਾਂ 'ਤੇ ਇਥੇ ਹੀ ਆਪਣਾ ਤੇ ਆਪਣੇ ਸੂਬੇ ਦਾ ਭਵਿੱਖ ਸੰਵਾਰਨ ਲਈ ਕੰਮ ਕਰੇਗੀ।

Story You May Like