The Summer News
×
Monday, 20 May 2024

ਨਾਮਵਰ ਕਮਲਜੀਤ ਖੇਡਾਂ 11,12,13,14 ਦਸੰਬਰ ਨੂੰ ਕਰਵਾਈਂਆਂ ਜਾਣਗੀਆਂ

ਬਟਾਲਾ, 15 ਨਵੰਬਰ - ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿ. ਬਟਾਲਾ ਵੱਲੋਂ ਮਾਝੇ ਦੀਆਂ ਨਾਮਵਰ ਕਮਲਜੀਤ ਖੇਡਾਂ 2022 ਕਰਵਾਉਣ ਲਈ ਸਰਜੀਤ ਕਮਲਜੀਤ ਖੇਡ ਕੰਪਲੈਕਸ  ਕੋਟਲਾ ਸ਼ਾਹੀਆਂ ਵਿਖੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ਼੍ਰੀ ਅਮਨ ਸ਼ੇਰ ਸਿੰਘ ਕਲਸੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮਹੁੰਮਦ ਇਸ਼ਫਾਕ ਦੀ ਰਹਿਨੁਮਾਈ ਹੇਠ ਮੀਟਿੰਗ ਹੋਈ ਸੀ,ਜਿਸ ਵਿੱਚ ਖੇਡਾਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆ ਨੂੰ ਦਿਸਾ ਨਿਰਦੇਸ ਦਿੱਤੇ ਗਏ ਹਨ।


ਅੱਜ ਕਮਲਜੀਤ ਖੇਡਾਂ-2022 ਸਬੰਧੀ ਸੁਰਜੀਤ ਸਪੋਰਟਸ ਐਸੋਸੀਏਸਨ ਬਟਾਲਾ ਦੇ ਨੁਮਾਇੰਦੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀਨਅਰ ਜਗਦੀਸ਼ ਸਿੰਘ ਬਾਜਵਾ, ਪ੍ਰਿੰਸੀਪਲ ਮੁਸਤਾਕ ਗਿੱਲ, ਦਿਲਬਾਗ ਸਿੰਘ, ਜੰਨਜੀਵ ਗੁਪਤਾ, ਤਰਨ ਕਲਸੀ ਅਤੇ ਰਾਜਵਿੰਦਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕਮਲਜੀਤ ਖੇਡਾਂ-2022 ਮਿਤੀ 11,12,13,14, ਦਸੰਬਰ 2022 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਐਸ਼ੋਸੀਏਸ਼ਨ ਦੀ ਜਰਨਲ ਬਾਡੀ ਵੱਲੋਂ ਇਸ ਸਾਲ ਕਮਲਜੀਤ ਖੇਡਾਂ 2022 ਡਾ. ਦਰਸ਼ਨ ਬੜੀ ਅਤੇ ਸ਼ਮਸ਼ੇਰ ਸਿੰਘ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਖੇਡਾਂ ਦਾ ਅਗਾਜ਼ ਸ਼੍ਰੀ ਅਖੰਡ ਪਾਠ ਸਾਹਿਬ ਦੇ  ਭੋਗ ਪੈਣ ਉਪਰੰਤ ਖੇਡਾਂ ਦੀ ਸ਼ੁਰੂਅਤ ਉਲੰਪੀਅਨ ਦੁਆਰਾ ਮਸ਼ਾਲ ਜਗਾ ਕੇ ਮਾਰਚ ਪਾਸਟ ਕਰਵਾਇਆ ਜਾਵੇਗਾ ਅਤੇ ਖੇਡਾਂ ਨੂੰ ਸੁੱਚਜੇ ਅਤੇ ਇਮਨਦਾਰੀ ਨਾਲ ਕਰਵਾਉਣ ਅਤੇ ਖੇਡਣ ਲਈ ਸਹੁੰ ਚੁੱਕੀ ਜਾਵੇਗੀ। ਇਨ੍ਹਾਂ ਖੇਡਾਂ ਵਿੱਚ ਓਲੰਪਿਕ ਸੰਘ ਵੱਲੋਂ ਮਾਨਤਾ ਪ੍ਰਾਪਤ ਖੇਡਾਂ ਦੇ ਈਵੈਂਟਸ ਹੀ ਕਰਵਾਏ ਜਾਂਦੇ ਹਨ।


ਉਹਨਾ ਅੱਗੇ ਦੱਸਿਆ ਕਿ ਸ਼ਾਮ ਦੇ ਵੇਲੇ ਖੇਡਾਂ ਸਮਾਪਤ ਹੋਣ ਤੋਂ ਬਾਅਦ ਹਰ ਰੋਜ ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਵਾਸਤੇ ਮਨੋਰੰਜਨ ਦਾ ਪ੍ਰਬੰਧ ਕੀਤਾ ਗਿਆ ਹੈ।  ਜਿਸ ਵਿਚ ਨਾਮਵਰ ਕਲਾਕਾਰਾ ਆਪਣੇ ਫਨ ਦਾ ਮੁਜਾਰਾ ਕਰਨਗੇ। ਇਹਨਾਂ ਖੇਡਾ ਵਿੱਚ 6 ਅੰਤਰ ਰਾਸਟਰੀ ਅਤੇ ਉਲੰਪਿਅਨ ਖਿਡਾਰੀਆ ਨੂੰ ਖੇਡਾਂ ਦੇ ਐਵਾਰਡ ਦਿੱਤੇ ਜਾਣਗੇ। ਬੈਸਟ ਅਥਲੀਟਾ ਨੂੰ 6 ਮੋਟਰ ਸਾਇਕਲ ਅਤੋ 15 ਲੱਖ ਦੇ ਨਗਦ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣਗੇ।


ਉਹਨਾ ਅੱਗੇ ਦੱਸਿਆ ਕਿ ਖੇਡਾਂ ਵਿੱਚ ਫੁਟਬਾਲ( ਕਲੱਬ) ਲੜਕੇ, ਹਾਕੀ (ਓਪਨ),ਵਾਲੀਬਾਲ (ਸਮੈਸਿੰਗ) ਲੜਕੇ ਅਤੇ ਲੜਕੀਆਂ, ਕਬੱਡੀ ਨੈਸ਼ਨਲ ਸਟਾਇਲ ਲ਼ੜਕੇ 85 ਕਿਲੋ, ਕਬੱਡੀ ਨੈਸ਼ਨਲ ਸਟਾਇਲ ਲ਼ੜਕੀਆਂ 75 ਕਿਲੋ, ਨੈਟ ਬਾਲ ਲੜਕੀਆ, ਕਬੱਡੀ ਪੰਜਾਬ  ਸਟਾਇਲ (ਐਕੇਡਮੀ)ਲ਼ੜਕੇ,ਹੋਣਗੇ।


ਐਥਲੈਟਿਕਸ ਵਿੱਚ ਪੋਲ ਵਾਲਟ ( ਲੜਕੇ ਲ਼ੜਕੀਆ), 100 ਮੀਟਰ ਦੌੜ ( ਲੜਕੇ ਲ਼ੜਕੀਆ, 200 ਮੀਟਰ ਦੌੜ( ਲੜਕੇ ਲ਼ੜਕੀਆ), 400 ਮੀਟਰ ਦੌੜ( ਲੜਕੇ ਲ਼ੜਕੀਆ), 800 ਮੀਟਰ ਦੌੜ( ਲੜਕੇ ਲ਼ੜਕੀਆ), 1500 ਮੀਟਰ ਦੌੜ( ਲੜਕੇ ਲ਼ੜਕੀਆ), 3000 ਮੀਟਰ ਦੌੜ( ਲੜਕੇ ਲ਼ੜਕੀਆ), 5000 ਮੀਟਰ ਦੌੜ( ਲੜਕੇ ਲ਼ੜਕੀਆ), 3000 ਮੀਟਰ ਦੌੜ(ਲ਼ੜਕੀਆ), 5000 ਮੀਟਰ ਦੌੜ(ਲ਼ੜਕੇ) ਹੋਵੇਗੀ।


ਇਸੇ ਤਰਾ ਲੰਬੀ ਛਾਲ ( ਲੜਕੇ ਲ਼ੜਕੀਆ), ਉੱਚੀ ਛਾਲ( ਲੜਕੇ ਲ਼ੜਕੀਆ), ਤੀਹਰੀ( ਲੜਕੇ ਲ਼ੜਕੀਆ), ਛਾਟਪੁਟ( ਲੜਕੇ ਲ਼ੜਕੀਆ), ਡਿਸਕਸਥਰੋ( ਲੜਕੇ ਲ਼ੜਕੀਆ)। ਐਥਲੈਟਿਕਸ 17 ਸਾਲ( ਲੜਕੇ ਲ਼ੜਕੀਆ) ਵਿੱਚ 100 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 3000 ਮੀਟਰ ਦੌੜ, ਛਾਟਪੁਟ ਲੰਬੀ ਛਾਲ ਹੋਵੇਗੀ । ਐਥਲੈਟਿਕਸ  14 ਸਾਲ( ਲੜਕੇ ਲ਼ੜਕੀਆ)ਵਿੱਚ 100 ਮੀਟਰ ਦੌੜ, 600 ਮੀਟਰ ਦੌੜ, ਲੰਬੀ ਛਾਲ ਹੋਵੇਗੀ।

Story You May Like