The Summer News
×
Tuesday, 21 May 2024

ਬੇਸਹਾਰਾ ਪਸ਼ੂ ਨੇ ਲਈ ਮਹਿਲਾ ਦੀ ਜਾਨ

ਫਾਜ਼ਿਲਕਾ : ਸੁਨੀਲ ਨਾਗਪਾਲ | ਬੇਸਹਾਰਾ ਪਸ਼ੂ ਨੇ ਇਕ ਵਾਰ ਫਿਰ ਇਕ ਜਾਨ ਲੈ ਲਈ ਹੈ ਦਰਅਸਲ ਸ੍ਰੀਗੰਗਾਨਗਰ ਰੋਡ ਤੇ ਪਿੰਡ ਦੌਲਤਪੁਰਾ ਦੇ ਨੇੜੇ ਇੱਕ ਹਾਦਸਾ ਵਾਪਰਿਆ ਹੈ ਇੱਕ ਮਹਿਲਾ ਆਪਣੇ ਪਤੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅਬੋਹਰ ਵਿਖੇ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਵਾਪਿਸ ਜਾ ਰਹੇ ਸਨ ਤਾ ਰਾਸਤੇ ਵਿਚ ਬੇਸਹਾਰਾ ਪਸ਼ੂ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਦੌਰਾਨ ਦੋਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਲਹਾਲ ਮ੍ਰਿਤਕ ਮਹਿਲਾ ਦੇ ਭਰਾ ਵੱਲੋਂ ਪ੍ਰਸ਼ਾਸਨ ਤੋਂ ਬੇਸਹਾਰਾ ਪਸ਼ੂਆਂ ਦੇ ਠੱਲ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਓਧਰ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਆਪਣੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ|

Story You May Like