ਇਸ ਬਾਲੀਵੁੱਡ ਐਕਟਰ ਦੇ ਬੇਟੇ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, “Khelo India Youth Games” ‘ਚ 5 ਸੋਨ ਅਤੇ ਚਾਂਦੀ ਦੇ ਜਿੱਤੇ ਤਗਮੇ
ਚੰਡੀਗੜ੍ਹ : ਬਾਲੀਵੁੱਡ ਐਕਟਰ ਆਰ ਮਾਧਵਨ ਦੇ ਬੇਟੇ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੀਡੀਆ ਸੂਤਰਾਂ ਮੁਤਾਬਕ ਬੇਟੇ ਵੇਦਾਂਤ ਮਾਧਵਨ ਨੇ 'ਖੇਲੋ ਇੰਡੀਆ ਯੂਥ ਗੇਮਜ਼ 2023' 'ਚ ਇਕ-ਦੋ ਨਹੀਂ ਸਗੋਂ ਸੱਤ ਤਗਮੇ ਜਿੱਤ ਕੇ ਆਪਣੇ ਪਿਤਾ ਦਾ ਮਾਣ ਵਧਾਇਆ ਹੈ। ਦੱਸ ਦੇਈਏ ਕਿ ਮਾਧਵਨ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ। ਅਸਲ ਵਿੱਚ ਇਹ ਪਲ ਉਨ੍ਹਾਂ ਲਈ ਬਹੁਤ ਖੁਸ਼ੀ ਦੇ ਹਨ।
ਵੇਦਾਂਤ ਨੇ ਇਸ ਖੇਡ ਵਿੱਚ 5 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ ਹਨ। ਸੋਸ਼ਲ ਮੀਡੀਆ 'ਤੇ ਜਿੱਤ 'ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਬੇਟੇ ਵੇਦਾਂਤ ਲਈ ਦੋ ਸ਼ਬਦ ਵੀ ਲਿਖੇ ਹਨ। ਆਰ ਮਾਧਵਨ ਨੇ ਟਵਿਟਰ 'ਤੇ ਬੇਟੇ ਵੇਦਾਂਤ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਰ ਮਾਧਵਨ ਨੇ ਦੱਸਿਆ ਕਿ ਮੇਰੇ ਬੇਟੇ ਨੇ 100 ਮੀਟਰ, 200 ਮੀਟਰ ਅਤੇ 1500 ਮੀਟਰ ਵਿੱਚ ਸੋਨ ਤਗਮਾ ਜਿੱਤਿਆ ਹੈ ਜਦਕਿ 400 ਮੀਟਰ ਅਤੇ 800 ਮੀਟਰ ਤੈਰਾਕੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।