The Summer News
×
Tuesday, 21 May 2024

ਉਰਵਸ਼ੀ ਨੇ ਇਸ ਭਾਰਤੀ ਕ੍ਰਿਕਟਰ ਤੋਂ ਮੰਗੀ ਮਾਫੀ, ਜਾਣੋ ਵਜ੍ਹਾ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਉਰਵਸ਼ੀ ਰੌਤੇਲਾ ਆਪਣੀਆਂ ਫਿਲਮਾਂ ਅਤੇ ਅਦਾਕਾਰੀ ਤੋਂ ਜ਼ਿਆਦਾ ਆਪਣੀ ਖੂਬਸੂਰਤੀ ਨੂੰ ਲੈ ਕੇ ਬਹੁਤ ਚਰਚਾ ‘ਚ ਹੈ।  ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਉਰਵਸ਼ੀ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਅਤੇ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ‘ਚ ਚਲ ਰਹੀ ਹੈ। ਇਸ ਦੌਰਾਨ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਜਿੱਥੇ ਪਹਿਲਾਂ ਉਰਵਸ਼ੀ ਨੇ ਇਕ ਇੰਟਰਵਿਊ 'ਚ ਰਿਸ਼ਭ ਪੰਤ ਬਾਰੇ ਕੁਝ ਅਜਿਹਾ ਕਿਹਾ ਕਿ ਉਹ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ।


ਉਸ ਨੇ ਜੋ ਕਿਹਾ ਉਹ ਭਾਰਤੀ ਕ੍ਰਿਕਟਰ ਪੰਤ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਰਿਸ਼ਭ ਪੰਤ ਨੇ ਉਰਵਸ਼ੀ ਨੂੰ ਕਰਾਰਾ ਜਵਾਬ ਦਿੱਤਾ। ਇਸ ਤੋਂ ਬਾਅਦ ਉਰਵਸ਼ੀ ਨੇ ਰਿਸ਼ਭ ਪੰਤ ਨੂੰ chotu bhaiya ਕਹਿ ਕੇ ਕ੍ਰਿਕਟ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਸੀ।

Story You May Like