The Summer News
×
Wednesday, 15 May 2024

SBI ਅੰਮ੍ਰਿਤ ਕਲਸ਼ ਸਕੀਮ ਕੀ ਹੈ? ਇਸ ਵਿੱਚ ਨਿਵੇਸ਼ ਕਰਨ ਦੇ ਕੀ ਫਾਇਦੇ ਹਨ? : ਜਾਣੋ

ਭਾਰਤੀ ਸਟੇਟ ਬੈਂਕ ਨੇ ਅੰਮ੍ਰਿਤ ਕਲਸ਼ ਯੋਜਨਾ ਦੀ ਆਖਰੀ ਮਿਤੀ 15 ਅਗਸਤ ਤੋਂ ਵਧਾ ਕੇ 31 ਦਸੰਬਰ ਕਰ ਦਿੱਤੀ ਹੈ। ਨਿਵੇਸ਼ਕਾਂ ਨੂੰ ਹੁਣ ਇਸ ਸਕੀਮ ਵਿੱਚ ਨਿਵੇਸ਼ ਕਰਨ ਲਈ 4 ਮਹੀਨਿਆਂ ਦਾ ਵਾਧੂ ਸਮਾਂ ਮਿਲਿਆ ਹੈ। ਜਾਣੋ ਕੀ ਹੈ ਅੰਮ੍ਰਿਤ ਕਲਸ਼ ਯੋਜਨਾ? ਇਸ ਵਿੱਚ ਨਿਵੇਸ਼ ਕਰਨ ਦੇ ਕੀ ਫਾਇਦੇ ਹਨ?


ਕੀ ਹੈ SBI ਅੰਮ੍ਰਿਤ ਕਲਸ਼ ਸਕੀਮ ਜਾਣੋ :
ਸਟੇਟ ਬੈਂਕ ਆਫ਼ ਇੰਡੀਆ ਦੀ ਅੰਮ੍ਰਿਤ ਕਲਸ਼ ਸਕੀਮ 'SBI ਅੰਮ੍ਰਿਤ ਕਲਸ਼ FD ਸਕੀਮ' 12 ਅਪ੍ਰੈਲ 2023 ਨੂੰ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਗਾਹਕ 400 ਦਿਨਾਂ ਦੀ ਮਿਆਦ ਲਈ 2 ਕਰੋੜ ਤੋਂ ਘੱਟ ਦਾ ਨਿਵੇਸ਼ ਕਰ ਸਕਦਾ ਹੈ। ਯੋਜਨਾ ਚ ਨਿਵੇਸ਼ ਕਰਨ ਵਾਲੇ ਆਮ ਨਾਗਰਿਕਾਂ ਨੂੰ 7.10% ਦੀ ਦਰ ਨਾਲ ਵਿਆਜ ਮਿਲੇਗਾ। ਜਦੋਂ ਕਿ ਸੀਨੀਅਰ ਨਾਗਰਿਕਾਂ ਲਈ ਵਿਆਜ ਦਰ 7.60% ਹੈ। ਸਕੀਮ ਤਹਿਤ ਔਨਲਾਈਨ ਅਤੇ ਆਫ਼ਲਾਈਨ ਨਿਵੇਸ਼ ਕੀਤਾ ਜਾ ਸਕਦਾ ਹੈ।


ਨਿਵੇਸ਼ ਦਾ ਕੀ ਲਾਭ ਹੈ ਜਾਣੋ :
400 ਦਿਨਾਂ ਦੀ ਮਿਆਦ ਵਾਲੀ ਇਹ FD ਸਕੀਮ ਸਭ ਤੋਂ ਵੱਧ ਰਿਟਰਨ ਦੇ ਨਾਲ ਨਿਵੇਸ਼ਕਾਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ। ਕੋਈ ਵੀ ਗਾਹਕ ਇਸ ਸਕੀਮ ਚ ਆਨਲਾਈਨ ਜਾਂ ਆਫਲਾਈਨ ਨਿਵੇਸ਼ ਕਰ ਸਕਦਾ ਹੈ। ਇਸ ਚ ਨਿਵੇਸ਼ਕਾਂ ਨੂੰ ਮਹੀਨਾਵਾਰ, ਤਿਮਾਹੀ ਅਤੇ ਛਿਮਾਹੀ ਵਿਆਜ ਦਿੱਤਾ ਜਾਂਦਾ ਹੈ। ਮਿਆਦ ਪੂਰੀ ਹੋਣ 'ਤੇ ਟੀਡੀਐਸ ਕੱਟਣ ਤੋਂ ਬਾਅਦ ਵਿਆਜ ਦਾ ਪੈਸਾ ਗਾਹਕ ਦੇ ਖਾਤੇ ਚ ਜੋੜਿਆ ਜਾਵੇਗਾ।


ਇਸ ਸਕੀਮ ਤਹਿਤ ਕੀਤੀ ਗਈ FD ਤੇ ਵੀ ਲੋਨ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 0.5 ਤੋਂ 1 ਫੀਸਦੀ ਤੱਕ ਜੁਰਮਾਨਾ ਦੇਣਾ ਹੋਵੇਗਾ।

Story You May Like