The Summer News
×
Monday, 20 May 2024

ਬੱਸ ਅਤੇ ਬਾਈਕ ਦੌਰਾਨ ਹੋਇਆ ਭਿਆਨਕ ਸੜਕ ਹਾਦਸਾ, ਇਕ ਦੀ ਮੌਤ

ਜ਼ੰਡਿਆਲਾ :  ਬੀਤੀ ਦੇਰ ਰਾਤ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇਕ ਟੂਰਿਸਟ ਬੱਸ ਅਤੇ ਬਾਈਕ ਦੌਰਾਨ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਬਾਈਕ ਸਵਾਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਉਕਤ ਘਟਨਾ ਵਾਪਰਨ ਉਪਰੰਤ ਬੱਸ ਚਾਲਕ ਮੌਕੇ ਤੋ ਕਥਿਤ ਤੌਰ ਤੇ ਫ਼ਰਾਰ ਹੋ ਗਿਆ ਹੈ।


ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ SHO ਖਲਚੀਆਂ ਇੰਸਪੈਕਟਰ ਚੰਨਣ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇਕ ਟੂਰਿਸਟ ਬੱਸ ਐਚ ਆਰ 38 ਏ ਬੀ 0015 ਅਤੇ ਮੋਟਰਸਾਈਕਲ ਪੀ ਬੀ 02 ਡੀ ਕੇ 5529 ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਅਤੇ ਬੱਸ ਚਾਲਕ ਬੱਸ ਛੱਡ ਕੇ ਦੌੜ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਿਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਫੇਰੂਮਾਨ ਵਜੋਂ ਹੋਈ ਹੈ।ਜਿਸ ਦੀ ਮ੍ਰਿਤਿਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਭੇਜ ਦਿੱਤਾ ਗਿਆ ਹੈ।


ਇੰਸਪੈਕਟਰ ਚੰਨਣ ਸਿੰਘ ਨੇ ਦੱਸਿਆ ਕਿ ਉਕਤ ਸੜਕ ਹਾਦਸੇ ਦੇ ਸਬੰਧੀ ਥਾਣਾ ਖਿਲਚੀਆਂ ਵਿੱਚ ਮ੍ਰਿਤਿਕ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਫੇਰੂਮਾਨ ਦੇ ਬਿਆਨਾਂ ਤੇ ਮੁਕਦਮਾ ਨੰਬਰ 61 ਧਾਰਾ 304 ਏ ਆਈ ਪੀ ਸੀ ਤਹਿਤ ਦਰਜ਼ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


Story You May Like