The Summer News
×
Tuesday, 21 May 2024

ਕੁੱਤਿਆਂ ਦੇ ਝੁੰਡ ਨੇ ਮਾਸੂਮ ਤੇ ਕੀਤਾ ਹਮਲਾ, ਕੈਮਰੇ 'ਚ ਕੈਦ ਹੋਇਆ ਸਾਰਾ ਦ੍ਰਿਸ਼

ਲੁਧਿਆਣਾ: ਮਹਾਂਨਗਰ ਵਿੱਚ ਕੁੱਤਿਆਂ ਦੀ ਦਹਿਸ਼ਤ ਜਾਰੀ ਹੈ। ਦਰਅਸਲ ਇੱਥੋਂ ਦੇ ਸਰਾਭਾ ਨਗਰ ਇਲਾਕੇ ਦੇ ਸੁੰਦਰ ਨਗਰ 'ਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੇ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਕੈਮਰੇ 'ਚ ਕੈਦ ਹੋ ਗਈ।ਜਾਣਕਾਰੀ ਮੁਤਾਬਕ ਬੱਚਾ ਘਰ ਤੋਂ ਕੁਝ ਸਾਮਾਨ ਲੈਣ ਗਿਆ ਸੀ। ਇਸ ਦੌਰਾਨ ਉਸ ਦੀ ਚੀਕ-ਚੀਕ ਸੁਣ ਕੇ ਸਾਬਕਾ ਸਰਪੰਚ ਮੌਕੇ 'ਤੇ ਪਹੁੰਚ ਗਿਆ, ਜਿਸ ਨੇ ਉਸ ਨੂੰ ਬਚਾਇਆ। ਇਸ ਦੇ ਨਾਲ ਹੀ ਕੁੱਤਿਆਂ ਨੇ ਬੱਚੇ ਨੂੰ ਸਰੀਰ 'ਤੇ ਕਈ ਥਾਵਾਂ 'ਤੇ ਵੱਢ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੇ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ।


 

Story You May Like