The Summer News
×
Tuesday, 21 May 2024

ਸਵਾਰੀਆ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ ,ਵਾਲ ਵਾਲ ਬਚੇ ਯਾਤਰੀ।

ਨਡਾਲਾ,ਕਪੂਰਥਲਾ, 10 ਜਨਵਰੀ : 50 ਸਵਾਰੀਆ਼ ਨੂੰ ਲੈ ਕੇ ਜਾ ਰਹੀ ਟਾਂਡਾ -ਕਪੂਰਥਲਾ ਰੂਟ ਦੀ ਇੱਕ ਪ੍ਰਾਈਵੇਟ ਬੱਸ ਇਬਰਾਹੀਮਵਾਲ ਨੇੜੇ ਹਾਦਸੇ ਦਾ ਸ਼ਿਕਾਰ ਹੁੰਦੀ ਹੋਈ ਸੜਕ ਤੋ ਹੇਠਾਂ ਡਿੱਗ ਪਈ। ਜਿਸ ਨਾਲ ਵਿੱਚ ਬੈਠੀਆਂ ਸਵਾਰੀਆਂ ਵਿੱਚ ਚੀਕ ਚਿਹਾੜਾ ਮੱਚ ਗਿਆ, ਪਰ ਇਸ ਹਾਦਸੇ ਦੋਰਾਨ ਗਨੀਮਤ ਇਹ ਰਹੀ ਕਿ ਕਿਸੇ ਵੀ ਸਵਾਰੀ ਦੇ ਸੱਟ ਨਹੀ ਲੱਗੀ। ਹਾਦਸੇ ਤੋ ਬਾਅਦ ਬੱਸ ਮਾਲਕਾਂ ਵੱਲੋਂ ਦੂਜੀਆਂ ਬੱਸਾਂ ਦਾ ਪ੍ਰਬੰਧ ਕਰਕੇ ਉਹਨਾ ਨੂੰ ਮੰਜਲ ਤੱਕ ਪਹੁੰਚਾਇਆ ਗਿਆ।


ਜਾਣਕਾਰੀ ਦਿੰਦਿਆ ਟਾਂਡਾ-ਕਪੂਰਥਲਾ ਰੂਟ ਦੀ ਪ੍ਰਾਈਵੇਟ ਉਂਕਾਰ ਬੱਸ ਦੇ ਡਰਾਈਵਰ ਗੁਲਸ਼ਨ ਬਹਾਰ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਕਪੂਰਥਲਾ ਜਾਣ ਲਈ ਬੇਗੋਵਾਲ ਤੋ 1:55 ਤੇ ਨਿਕਲਿਆ ਸੀ ਜਦ ਉਹ ਇਬਰਾਹੀਮਵਾਲ ਤੋ ਥੋੜਾ ਅੱਗੇ ਵਾਈਟ ਡਾਇਮੰਡ ਪੈਲੇਸ ਕੋਲ ਪੁੱਜਾ ਤਾਂ ਪਿੱਛੋ ਬੇਗੋਵਾਲ ਤਰਫੋਂ ਇੱਕ ਤੇਜ਼ ਰਫਤਾਰ ਬਲੈਰੋ ਗੱਡੀ ਜਿਸਨੇ ਬੱਸ ਦੇ ਡਰਾਈਵਰ ਸੀਟ ਕੋਲ ਆ ਕੇ ਇੱਕ ਦੱਮ ਕੱਟ ਮਾਰ ਦਿੱਤਾ। ਜਿਸ ਨਾਲ ਬੱਸ ਦਾ ਸਤੁੰਲਨ ਵਿਗੜਨ ਕਾਰਣ ਬੱਸ ਸੜਕ ਤੋ ਹੇਠਾਂ ਡਿੱਗ ਪਈ ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਉਹਨਾ ਦੱਸਿਆ ਕਿ ਸਵਾਰੀਆਂ ਨੂੰ ਸੁਰਖਿੱਅਤ ਉਹਨਾਂ ਦੀ ਮੰਜਿਲ ਵੱਲ ਰਵਾਨਾ ਕਰ ਦਿੱਤਾ ਹੈ।

Story You May Like