The Summer News
×
Tuesday, 21 May 2024

ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨੂੰ ਲੜਿਆ ਜ਼ਹਿਰੀਲਾ ਸੱਪ, ਮੌ*ਤ

ਤਰਨਤਾਰਨ : (ਬਲਜੀਤ ਸਿੰਘ)  ਜਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਕਸਬਾ ਕਲਸੀਆਂ, ਕਲਾ ਵਿਖੇ ਸਵੇਰ ਵੇਲੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਿਸਾਨ ਦੇ ਜ਼ਹਿਰੀਲਾ ਸੱਪ ਲੜਨ ਕਾਰਨ ਹੋਈ ਮੌ*ਤ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤ*ਕ ਕਿਸਾਨ ਤਰਸੇਮ ਸਿੰਘ ਦੇ ਲੜਕੇ ਦਿਲਪ੍ਰੀਤ ਸਿੰਘ ਅਤੇ ਮ੍ਰਿਤ*ਕ ਤਰਸੇਮ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਤਰਸੇਮ ਸਿੰਘ ਘਰ ਦੇ ਨਾਲ ਖੇਤਾਂ ਵਿੱਚ ਬੀਜੀ ਹੋਈ ਸਬਜ਼ੀ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਕੋਈ ਜ਼ਹਿਰੀਲਾ ਸੱਪ ਖੇਤਾਂ ਵਿਚ ਤੜਫ ਰਹੇ ਸਨ ਜਿੰਨਾਂ ਨੂੰ ਉਹਨਾਂ ਨੇ ਚੁੱਕ ਕੇ ਹਸਪਤਾਲ ਵਿਖੇ ਇਲਾਜ ਲਈ ਖੜ੍ਹਿਆ ਜਿੱਥੇ ਉਹਨਾਂ ਦੀ ਮੌ*ਤ ਹੋ ਗਈ ਹੈ।

 

ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਅਤੇ  ਕਿਸਾਨ ਤਰਸੇਮ ਸਿੰਘ ਬੇਹੱਦ ਗਰੀਬ ਕਿਸਾਨ ਸੀ ਅਤੇ ਉਸ ਵੱਲੋਂ ਆਪਣੇ ਘਰ ਦੇ ਨਾਲ ਹੀ ਖੇਤਾਂ ਵਿੱਚ ਸਬਜ਼ੀ ਬੀਜੀ ਹੋਈ ਹੈ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ, ਅਤੇ ਇਸ ਦੌਰਾਨ ਉਸਦੀ ਮੌ*ਤ ਹੋ ਗਈ ਹੈ।  ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਅਤੇ  ਮ੍ਰਿਤ*ਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। 

 

 

Story You May Like